ਬਿਜਲੀ ਸਮੱਸਿਆਵਾਂ ਬਾਰੇ ਵਫ਼ਦ ਨੇ ਐੱਸਈ ਨੂੰ ਦਿੱਤਾ ਮੰਗ ਪੱਤਰ
ਮੋਹਤਬਰ ਵਿਅਕਤੀਆਂ ਦਾ ਵਫ਼ਦ ਬਿਜਲੀ ਸਮੱਸਿਆਵਾਂ ਨੂੰ ਲੈ ਕੇ ਐਸ.ਈ. ਕਪੂਰਥਲਾ ਨੂੰ ਮਿਲਿਆ
Publish Date: Tue, 14 Apr 2026 07:41 PM (IST)
Updated Date: Tue, 14 Apr 2026 07:45 PM (IST)

ਕਿਸਾਨਾਂ ਨੂੰ ਮੋਟਰਾਂ ਦੀ ਸਪਲਾਈ ਵਾਸਤੇ ਬਿਜਲੀ ਦਾ ਟਾਈਮ ਦਿਨ ਵੇਲੇ ਕੀਤਾ ਜਾਵੇ : ਆਗੂ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਇਲਾਕੇ ਦੇ ਮੋਹਤਬਰ ਵਿਅਕਤੀਆਂ ਤੇ ਕਿਸਾਨਾਂ ਦੀ ਇਕ ਵਿਸ਼ੇਸ਼ ਇਕੱਤਰਤਾ ਮੰਗਲਵਾਰ ਨੂੰ ਹੋਈ ਜਿਸ ਵਿਚ ਸੁਖਵਿੰਦਰ ਸਿੰਘ ਨੇਕੀ ਸਰਪੰਚ ਸਿੱਧਵਾਂ ਦੋਨਾਂ, ਜਸਵੰਤ ਸਿੰਘ ਚਾਹਲ ਸਰਪੰਚ ਭਾਣੋ ਲੰਗਾ, ਸਰਦੂਲ ਸਿੰਘ ਕਾਹਲੋਂ ਸਰਪੰਚ ਸਿਆਲਾ, ਬਲਾਕ ਸੰਮਤੀ ਮੈਂਬਰ ਰਘਬੀਰ ਸਿੰਘ, ਕਮਲਜੀਤ ਸਿੰਘ ਸਰਪੰਚ ਖੈੜਾ ਦੋਨਾ, ਰਛਪਾਲ ਸਿੰਘ ਸਾਬਕਾ ਸਰਪੰਚ ਭਾਣੋਲੰਗਾ, ਕਿਸਾਨ ਲਖਵਿੰਦਰ ਸਿੰਘ, ਅਵਤਾਰ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ ਆਦਿ ਹਾਜ਼ਰ ਹੋਏ। ਉਕਤ ਮੋਹਤਬਰ ਵਿਅਕਤੀਆਂ ਦਾ ਇਹ ਵਫ਼ਦ ਬਿਜਲੀ ਸਮੱਸਿਆਵਾਂ ਨੂੰ ਲੈ ਕੇ ਐੱਸਈ ਕਪੂਰਥਲਾ ਸੁਰਿੰਦਰ ਪਾਲ ਸੌਂਧੀ ਨੂੰ ਮਿਲਿਆ। ਇਨ੍ਹਾਂ ਆਗੂਆਂ ਨੇ ਇਕ ਲਿਖਤੀ ਮੰਗ ਪੱਤਰ ਦਿੱਤਾ ਕਿ ਜਿਹੜੀ ਕਿਸਾਨਾਂ ਨੂੰ ਮੋਟਰਾਂ ਦੀ ਸਪਲਾਈ ਵਾਸਤੇ ਬਿਜਲੀ ਦਿੱਤੀ ਜਾ ਰਹੀ ਹੈ, ਉਸ ਦਾ ਟਾਈਮ ਦਿਨ ਵੇਲੇ ਕੀਤਾ ਜਾਵੇ। ਖੈੜਾ ਮੰਦਰ ਗਰਿੱਡ ਤੋਂ ਇਹ ਬਿਜਲੀ ਦੀ ਸਪਲਾਈ ਰਾਤ ਕਰੀਬ ਡੇਢ ਵਜੇ ਤੋਂ 5 ਵਜੇ ਦਿੱਤੀ ਜਾਂਦੀ ਹੈ, ਜਿਸ ਦਾ ਟਾਈਮ ਸਰਾਸਰ ਗਲਤ ਹੈ ਕਿਉਂਕਿ ਇਕ ਤਾਂ ਇਲਾਕੇ ਦਾ ਮਾਹੌਲ ਬਹੁਤ ਖਰਾਬ ਹੈ, ਲੁੱਟਾਂ-ਖੋਹਾਂ ਕਰਨ ਵਾਲੇ ਤੇ ਚੋਰਾਂ ਦੇ ਗਰੁੱਪ ਘੁੰਮ ਰਹੇ ਹਨ। ਲੁੱਟਾਂ-ਖੋਹਾਂ ਕਰਨ ਵਾਲਿਆਂ ਦੇ ਜਿਹੜਾ ਵੀ ਵਿਅਕਤੀ ਹੱਥ ਆ ਜਾਵੇ, ਉਸ ਨੂੰ ਪਹਿਲਾਂ ਕੁੱਟਦੇ ਹਨ ਤੇ ਫਿਰ ਲੁੱਟਦੇ ਹਨ। ਦੂਜਾ ਰਾਤ ਵੇਲੇ ਜੰਗਲੀ ਜਾਨਵਰ ਜਿਵੇਂ ਕਿ ਸੂਰ ਵਗੈਰਾ ਵੀ ਖੇਤਾਂ ਵਿਚ ਆ ਜਾਂਦੇ ਹਨ ਜਿਹੜੇ ਕਿ ਰਾਤ ਨੂੰ ਖੇਤਾਂ ਵਿਚ ਪਾਣੀ ਲਾਉਂਣ ਆਏ ਕਿਸਾਨਾਂ ’ਤੇ ਜਾਨਲੇਵਾ ਹਮਲਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਪਹਿਲਾਂ ਬਿਜਲੀ ਵਿਭਾਗ ਇਹ ਬਿਜਲੀ ਦੀ ਸਪਲਾਈ ਸਿਰਫ਼ ਚਾਰ ਕੁ ਘੰਟੇ ਹੀ ਦੇਣ ਲੱਗ ਪਿਆ ਹੈ ਜੋ ਕਿ ਖੇਤੀ ਵਾਸਤੇ ਬਹੁਤ ਘੱਟ ਸਮਾਂ ਹੈ। ਵਫ਼ਦ ਨੇ ਮੰਗ ਕੀਤੀ ਹੈ ਕਿ ਮੋਟਰਾਂ ਦੀ ਬਿਜਲੀ ਸਪਲਾਈ ਇਕ ਤਾਂ ਦਿਨ ਵੇਲੇ ਕੀਤੀ ਜਾਵੇ ਤੇ ਦੂਜਾ ਇਸ ਦਾ ਸਮਾਂ ਚਾਰ ਘੰਟੇ ਤੋਂ ਵਧਾ ਕੇ 8 ਘੰਟੇ ਕੀਤਾ ਜਾਵੇ ਤਾਂ ਜੋ ਕਿਸਾਨ ਆਪਣੀ ਫ਼ਸਲ ਨੂੰ ਸਹੀ ਤਰ੍ਹਾਂ ਪਾਲ ਸਕਣ। ਇਸ ਤੋਂ ਇਲਾਵਾ ਸਿੱਧਵਾਂ ਦੋਨਾਂ ਦੇ ਕਿਸਾਨਾਂ ਵੱਲੋਂ ਵੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਇਕ ਮੀਟਿੰਗ ਕਰਕੇ ਬਿਜਲੀ ਸਪਲਾਈ ਦੀ ਆ ਰਹੀ ਸਮੱਸਿਆ ਬਾਰੇ ਵਿਚਾਰਾਂ ਕੀਤੀਆਂ ਗਈਆਂ ਜਿਨ੍ਹਾਂ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਖਦੇਵ ਸਿੰਘ ਸਿੱਧੂ, ਖਜ਼ਾਨਚੀ ਜਸਵੀਰ ਸਿੰਘ ਸਿੱਧੂ, ਮੀਤ ਪ੍ਰਧਾਨ ਸਰਬਨ ਸਿੰਘ, ਸੁਖਪਾਲ ਸਿੰਘ ਪੰਚ, ਰਖਬੀਰ ਸਿੰਘ ਪੰਚ, ਮਾਸਟਰ ਵਿਜੈ ਕੁਮਾਰ ਪੰਚ, ਗੁਰਦਿਆਲ ਸਿੰਘ ਜਰਮਨੀ, ਅਮਰੀਕ ਸਿੰਘ ਜੋਗੀ, ਗੁਰਪ੍ਰੀਤ ਸਿੰਘ ਬੱਬੂ, ਜਸਵੰਤ ਸਿੰਘ ਕੋਟੀਆ, ਹਰਮਿੰਦਰ ਸਿੰਘ ਲੱਲੀਆਂ, ਮੱਖਣ ਸਿੰਘ ਬੱਲੀ, ਨਿਰਵੈਲ ਸਿੰਘ, ਗੁਰਵਿੰਦਰ ਸਿੰਘ, ਜਗਜੀਤ ਸਿੰਘ ਜੱਗਾ, ਤੀਰਕ ਸਿੰਘ, ਸੁਰਜੀਤ ਸਿੰਘ, ਗੁਰਮੇਲ ਸਿੰਘ, ਅਵਤਾਰ ਸਿੰਘ, ਜੋਗਿੰਦਰ ਸਿੰਘ, ਜਰਨੈਲ ਸਿੰਘ, ਬਲਜੀਤ ਸਿੰਘ, ਮਲਕੀਤ ਸਿੰਘ, ਸਰਬਜੀਤ ਸਿੰਘ ਸਾਬੀ, ਇੰਦਰਦੀਪ ਸਿੰਘ ਆਦਿ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ਵਿਚ ਸਿਰਫ਼ ਇਕ ਪ੍ਰਤੀਸ਼ਤ ਹਿੱਸੇ ਵਿਚ ਹੀ ਕਣਕ ਦੀ ਬਿਜਾਈ ਕੀਤੀ ਹੋਈ ਹੈ ਸਾਡੇ ਏਰੀਏ ਵਿਚ ਮੱਕੀ, ਖਰਬੂਜਾ, ਹਦਵਾਣਾ ਆਦਿ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਲਈ ਖੈੜਾ ਦੋਨਾਂ ਤੇ ਸਿੱਧਵਾਂ ਦੋਨਾਂ ਗਰਿੱਡ ਤੋਂ ਸਾਡੇ ਇਲਾਕੇ ਨੂੰ ਵੀ ਰਾਤ ਵੇਲੇ ਹੀ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਕਿਉਂਕਿ ਸਾਡੇ ਏਰੀਏ ਵਿਚ ਕਣਕ ਦੀ ਕਾਸ਼ਤ ਨਾ ਮਾਤਰ ਹੋਣ ਕਰਕੇ ਵਿਖੇ ਕਣਕ ਨੂੰ ਅੱਗ ਲੱਗਣ ਦਾ ਕੋਈ ਡਰ ਨਹੀਂ ਹੈ। ਇਸ ਲਈ ਉਕਤ ਕਿਸਾਨਾਂ ਦਾ ਪੰਜਾਬ ਸਰਕਾਰ ਖਾਸ ਕਰਕੇ ਬਿਜਲੀ ਵਿਭਾਗ ਪਾਸੋਂ ਪੁਰਜ਼ੋਰ ਮੰਗਾਂ ਲੈ ਕਿ ਸਾਡੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਇਹ ਬਿਜਲੀ ਸਪਲਾਈ ਦਿਨ ਵੇਲੇ ਕੀਤੀ ਜਾਵੇ ਤੇ ਪੂਰੇ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ। ਇਸ ਸਬੰਧੀ ਸਬੰਧਿਤ ਜੇਈ ਖੈੜਾ ਮੰਦਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਦੇਣ ਸਬੰਧੀ ਜੋ ਕਿ ਸ਼ਡਿਊਲ ਆਉਂਦਾ ਹੈ ਉਹ ਹੈੱਡ ਆਫਿਸ ਪਟਿਆਲੇ ਤੋਂ ਆਉਂਦਾ ਹੈ। ਉਸੇ ਹਿਸਾਬ ਨਾਲ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਤੇ ਟਾਇਮ ਵਿਚ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ।