ਦੀਉਟ ਸਿੱਧ ਦੇ ਦਰਸ਼ਨ ਧਾਰਮਿਕ ਭਜਨ ਜਲਦ ਰਿਲੀਜ਼ ਹੋਵੇਗਾ
ਦੀਉਟ ਸਿੱਧ ਦੇ ਦਰਸ਼ਨ ਧਾਰਮਿਕ ਭਜਨ ਜਲਦ ਰਿਲੀਜ ਹੋਵੇਗਾ : ਗਾਇਕ ਰੋਮੀ ਰਾਜਾ
Publish Date: Thu, 26 Feb 2026 08:49 PM (IST)
Updated Date: Thu, 26 Feb 2026 08:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਕਪੂਰਥਲਾ : ਗਾਇਕ ਰੋਮੀ ਰਾਜਾ ਦਾ ਧਾਰਮਿਕ ਭਜਨ ਦੀਉਟ ਸਿੱਧ ਦੇ ਦਰਸ਼ਨ ਗਿੱਲ ਮਿਊਜ਼ਿਕ ਕੰਪਨੀ ਵੱਲੋਂ ਜਲਦ ਰਿਲੀਜ਼ ਕੀਤਾ ਜਾਵੇਗਾ। ਇਸ ਦਾ ਸੰਗੀਤ ਬਿਲੀਵਰ ਨੇ ਤਿਆਰ ਕੀਤਾ ਹੈ ਤੇ ਇਸ ਭਜਨ ਦੇ ਲੇਖਕ ਸੰਨੀ ਸੱਗੂ ਹਨ। ਜ਼ਿਕਰਯੋਗ ਹੈ ਕਿ ਗਾਇਕ ਰੋਮੀ ਰਾਜਾ ਪ੍ਰਸਿੱਧ ਗਾਇਕ ਹੰਸ ਰਾਜ ਹੰਸ ਦੇ ਸ਼ਾਗਿਰਦ ਹਨ ਤੇ ਆਪਣੇ ਗੁਰੂ ਹੰਸ ਰਾਜ ਹੰਸ ਦੇ ਅਸ਼ੀਰਵਾਦ ਸਦਕਾ ਇਸ ਧਾਰਮਿਕ ਭਜਨ ਨਾਲ ਗਾਇਕ ਰੋਮੀ ਰਾਜਾ ਸਰੋਤਿਆਂ ਦੀ ਕਚਿਹਰੀ ਵਿਚ ਹਾਜ਼ਰ ਹੋਵੇਗਾ।