ਬੇਬੇ ਨਾਨਕੀ ਦੇ ਪ੍ਰਕਾਸ਼ ਉਤਸਵ ਮੌਕੇ ਰਾਤ ਦੇ ਦੀਵਾਨ ਸਜਾਏ
ਬੇਬੇ ਨਾਨਕੀ ਦੇ ਪ੍ਰਕਾਸ਼ ਉਤਸਵ ਮੌਕੇ ਰਾਤ ਦੇ ਦੀਵਾਨ ਸਜਾਏ
Publish Date: Fri, 03 Apr 2026 09:19 PM (IST)
Updated Date: Fri, 03 Apr 2026 09:22 PM (IST)

ਕਵੀ ਦਰਬਾਰ ’ਚ ਕਵੀਆਂ ਨੇ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਈ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਧੰਨ ਧੰਨ ਬੇਬੇ ਨਾਨਕੀ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਬੇਬੇ ਜੀ ਦਾ ਪਾਵਨ 562ਵਾਂ ਜਨਮ ਉਤਸਵ ਚਾਰ ਰੋਜ਼ਾ ਸਲਾਨਾ ਜੋੜ ਮੇਲਾ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਸੁਲਤਾਨਪੁਰ ਲੋਧੀ ਤੇ ਯੂਕੇ ਦੇ ਪ੍ਰਧਾਨ ਤਰਲੋਚਨ ਸਿੰਘ ਚਾਨਾ, ਮੀਤ ਪ੍ਰਧਾਨ ਮੈਨੇਜਰ ਗੁਰਦਿਆਲ ਸਿੰਘ ਯੂਕੇ ਤੇ ਸਮੂਹ ਟਰਸਟੀ ਸਹਿਬਾਨ, ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਇਹ ਸਲਾਨਾ ਸਮਾਗਮ ਜੋ 1 ਅਪ੍ਰੈਲ ਤੋਂ ਆਰੰਭ ਹੋਇਆ ਸੀ ਤੇ ਸਮਾਗਮ ਨਿਰੰਤਰ ਜਾਰੀ ਹਨ। ਬੀਤੀ ਰਾਤ ਸੁੰਦਰ ਦੀਵਾਨ ਸਜਾਏ ਗਏ ਜਿਸ ਵਿਚ ਭਾਈ ਸਾਹਿਬ ਭਾਈ ਰਵਿੰਦਰ ਪਾਲ ਸਿੰਘ ਦਿੱਲੀ ਵਾਲਿਆਂ ਦੇ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਉਪਰੰਤ ਕਰਵਾਏ ਗਏ ਕਵੀ ਦਰਬਾਰ ਵਿਚ ਕੌਮ ਤੇ ਪੰਥ ਦੇ ਮਾਇਨਾਜ ਕਵੀ ਡਾ. ਹਰੀ ਸਿੰਘ ਜਾਚਕ ਲੁਧਿਆਣੇ ਵਾਲੇ, ਜਥੇਦਾਰ ਬਲਬੀਰ ਸਿੰਘ ਬਲ ਮੋਰਿੰਡਾ, ਦਲਬੀਰ ਸਿੰਘ ਰਿਆੜ ਕੈਨੇਡਾ ਵਾਸੀ ਜਲੰਧਰ, ਬੀਬਾ ਕੁਲਵੰਤ ਕੌਰ ਫਗਵਾੜਾ, ਰਸ਼ਪਾਲ ਸਿੰਘ ਪਾਲ ਜਲੰਧਰ ਵਾਲੇ ਇਨ੍ਹਾਂ ਕਵੀ ਸੱਜਣਾਂ ਨੇ ਆਪਣੀਆਂ ਬੇਸ਼ਕੀਮਤੀ ਕਵਿਤਾਵਾਂ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸਜਾਏ ਗਏ ਰਾਤ ਦੇ ਦੀਵਾਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰਦਿਆਂ ਗੁਰੂ ਘਰ ਤੋਂ ਲਾਹਾ ਪ੍ਰਾਪਤ ਕੀਤਾ। ਇਸ ਮੌਕੇ ਕੀਰਤਨੀ ਜਥਿਆਂ, ਸਮੂਹ ਕਵੀ ਸਾਹਿਬਾਨ ਤੇ ਹੋਰ ਸ਼ਖਸ਼ੀਅਤਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।