ਸੁੱਖ ਸਾਗਰ ਕਾਲੋਨੀ ਕੋਲ ਮਿਲੀ ਨੌਜਵਾਨ ਦੀ ਲਾਸ਼
ਸੰਵਾਦ ਸੂਤਰ, ਜਾਗਰਣਕਪੂਰਥਲਾ :
Publish Date: Tue, 06 Jan 2026 10:44 PM (IST)
Updated Date: Tue, 06 Jan 2026 10:47 PM (IST)
ਸੰਵਾਦ ਸੂਤਰ, ਜਾਗਰਣ ਕਪੂਰਥਲਾ : ਮੰਗਲਵਾਰ ਦੁਪਹਿਰ ਸੁੱਖ ਸਾਗਰ ਕਾਲੋਨੀ ਕੋਲ ਪੁਲਿਸ ਨੇ ਇਕ ਨੌਜਵਾਨ ਦੀ ਲਾਸ਼ ਬਰਾਮਦ ਕਰਕੇ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ ’ਚ ਰੱਖਵਾ ਦਿੱਤਾ ਹੈ। ਮ੍ਰਿਤਕ ਦੀ ਪਛਾਣ 25 ਸਾਲਾ ਸਾਗਰ ਪੁੱਤਰ ਸੁਰਿੰਦਰ ਪਾਲ ਉਰਫ ਸ਼ਿੰਦਾ, ਮੂਲ ਵਾਸੀ ਪਿੰਡ ਨਡਾਲੀ ਤੇ ਹਾਲ ਵਾਸੀ ਢੋਲਾ ਤਲਵੰਡੀ ਚੌਂਧੀਆਂ ਦੇ ਰੂਪ ’ਚ ਹੋਈ ਹੈ। ਸਿਵਲ ਹਸਪਤਾਲ ’ਚ ਮ੍ਰਿਤਕ ਦੇ ਜੀਜਾ ਇਕਬਾਲਪ੍ਰੀਤ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਸਾਗਰ ਆਪਣੇ ਪਰਿਵਾਰ ਨਾਲ ਚਰਚ ਜਾਣ ਲਈ ਨਿਕਲਿਆ ਸੀ। ਇਸ ਦੌਰਾਨ ਉਹ ਜਲੰਧਰ ਬਾਈਪਾਸ ’ਤੇ ਉੱਤਰ ਗਿਆ ਪਰ ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ। ਪਰਿਵਾਰ ਵੱਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ। ਮੰਗਲਵਾਰ ਦੁਪਹਿਰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੁੱਖ ਸਾਗਰ ਕਾਲੋਨੀ ਕੋਲ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਹਸਪਤਾਲ ਪਹੁੰਚਣ ’ਤੇ ਸਾਗਰ ਦੀ ਮੌਤ ਦੀ ਪੁਸ਼ਟੀ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਸਾਗਰ ਪਿਛਲੇ ਲਗਪਗ ਇਕ ਮਹੀਨੇ ਤੋਂ ਆਪਣੀ ਮਾਸੀ ਕੋਲ ਪਿੰਡ ਢੋਲਾ ਤਲਵੰਡੀ ਚੌਂਧੀਆਂ ’ਚ ਰਹਿ ਰਿਹਾ ਸੀ ਤੇ ਕਪੂਰਥਲਾ ਦੇ ਅਜੀਤ ਨਗਰ ’ਚ ਇਕ ਦੁਕਾਨ ’ਤੇ ਕੰਮ ਕਰਦਾ ਸੀ। ਥਾਣਾ ਸਿਟੀ ਦੇ ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਮੋਰਚਰੀ ’ਚ ਰੱਖਵਾ ਦਿੱਤੀ ਹੈ ਤੇ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ। ਇਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।