ਦਇਆਵੰਤੀ ਫਾਊਂਡੇਸ਼ਨ ਨੇ ਅੱਖਾਂ ਦਾ ਪਹਿਲਾ ਫਰੀ ਕੈਂਪ ਲਗਾਇਆ
ਦਇਆਵੰਤੀ ਫਾਊਂਡੇਸ਼ਨ ਨੇ ਬਲੱਡ ਬੈਂਕ ਵਿਖੇ ਲਗਾਇਆ ਅੱਖਾਂ ਦਾ ਪਹਿਲਾ ਫਰੀ ਚੈਕਅੱਪ ਤੇ ਆਪ੍ਰੇਸ਼ਨ ਕੈਂਪ
Publish Date: Mon, 08 Jun 2026 08:43 PM (IST)
Updated Date: Mon, 08 Jun 2026 08:44 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਦਇਆਵੰਤੀ ਫਾਉਂਡੇਸ਼ਨ ਨੇ ਸਮਾਜ ਸੇਵਾ ਦੇ ਖੇਤਰ ‘ਚ ਇਕ ਹੋਰ ਸ਼ਲਾਘਾਯੋਗ ਉਪਰਾਲਾ ਕਰਦਿਆਂ ਲੋੜਵੰਦ ਨੇਤਰ ਰੋਗੀਆਂ ਦੀ ਸਹੂਲਤ ਲਈ ਅੱਖਾਂ ਦਾ ਪਹਿਲਾ ਫਰੀ ਆਪ੍ਰੇਸ਼ਨ ਕੈਂਪ ਆਯੋਜਿਤ ਕੀਤਾ। ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ਆਯੋਜਿਤ ਕੈਂਪ ਦਾ ਉਦਘਾਟਨ ਫਾਉਂਡੇਸ਼ਨ ਦੇ ਚੇਅਰਮੈਨ ਸਤੀਸ਼ ਬੱਤਰਾ (ਫਰੰਟੀਅਰ ਕਲਾਥ ਹਾਉਸ) ਤੇ ਵਾਈਸ ਚੇਅਰਪਰਸਨ ਅਰਚਨਾ ਬੱਤਰਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ ਗਿਆ। ਕੈਂਪ ਦੌਰਾਨ ਡਾ. ਰਾਜਨ ਆਈ ਕੇਅਰ ਹਸਪਤਾਲ ਦੇ ਐੱਮਡੀ ਤੇ ਅੱਖਾਂ ਦੇ ਮਾਹਿਰ ਡਾ. ਐੱਸ ਰਾਜਨ ਦੀ ਅਗਵਾਈ ਹੇਠ 330 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਮੋਤੀਆਬਿੰਦ ਨਾਲ ਪੀੜ੍ਹਤ 48 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ। ਲੋੜ ਅਨੁਸਾਰ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਤੇ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਡਾ. ਸਰਬਜੀਤ ਰਾਜਨ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫਰੰਟੀਅਰ ਕਲਾਥ ਹਾਊਸ ਤੇ ਦਇਆਵੰਤੀ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਨੇ ਅੱਖਾਂ ਦੀ ਸੰਭਾਲ ਤੇ ਅੱਖਾਂ ਦਾਨ ਦੇ ਮਹੱਤਵ ’ਤੇ ਵੀ ਚਾਨਣਾ ਪਾਇਆ। ਚੇਅਰਮੈਨ ਸਤੀਸ਼ ਬੱਤਰਾ ਨੇ ਕੈਂਪ ਨੂੰ ਸਫਲ ਬਨਾਉਣ ਵਿਚ ਸਹਿਯੋਗ ਲਈ ਡਾ. ਰਾਜਨ ਤੇ ਉਨ੍ਹਾਂ ਦੀ ਸਮੁੱਚੀ ਟੀਮ, ਡਾ. ਐੱਮਪੀ ਸਿੰਘ, ਅਨਿਲ ਕੋਛੜ ਤੇ ਖ਼ਾਸ ਤੌਰ ’ਤੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦਾ ਧੰਨਵਾਦ ਕੀਤਾ। ਰਘਬੋਤਰਾ ਨੇ ਦੱਸਿਆ ਕਿ ਦਇਆਵੰਤੀ ਫਾਊਂਡੇਸ਼ਨ ਵੱਲੋਂ ਦੋ ਬਿਰਧ ਆਸ਼ਰਮਾਂ ਵਿਚ ਰਹਿ ਰਹੇ ਬਜ਼ੁਰਗਾਂ ਨੂੰ ਦਵਾਈਆਂ, ਡਾਕਟਰੀ ਸਹਾਇਤਾ ਤੇ ਹੋਰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ 17 ਤੋਂ 18 ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਤੇ ਜਲੰਧਰ ਦੇ ਪਿਮਜ਼ ਹਸਪਤਾਲ ਵਿਚ ਥੈਲੇਸੀਮੀਆ ਪੀੜਤ ਬੱਚਿਆਂ ਲਈ ਖੂਨ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੇਣ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦਇਆਵੰਤੀ ਫਾਉਂਡੇਸ਼ਨ ਵੱਲੋਂ ਫਰੀ ਆਯੁਰਵੈਦਿਕ ਕੈਂਪ ਲਗਾਏ ਜਾਂਦੇ ਹਨ। ਅਖੀਰ ਵਿਚ ਦਇਆਵੰਤੀ ਚੈਰੀਟੇਬਲ ਡਿਸਪੈਂਸਰੀ ਦੇ ਮੈਨੇਜਰ ਪਰਮਜੀਤ ਸਿੰਘ ਚੱਗਰ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਸਵਿਤਾ ਪਰਾਸ਼ਰ, ਅਨਿਲ ਕੋਛੜ, ਰਣਜੀਤ ਸਿੰਘ ਰਾਣਾ, ਗੁਲਾਬ ਸਿੰਘ ਠਾਕੁਰ, ਸੁਧਾ ਬੇਦੀ, ਮੋਹਨ ਲਾਲ ਤਨੇਜਾ, ਗੁਲਸ਼ਨ ਕੁਮਾਰ, ਸੁਰਿੰਦਰ ਕੁਮਾਰ, ਸੁਧੀਰ ਸ਼ਰਮਾ, ਸਟਾਫ ਨਰਸ ਪ੍ਰੀਆ ਚੁੰਬਰ, ਨੈਨਸੀ, ਮਨਦੀਪ ਸੈਣੀ, ਸੰਦੀਪ ਕੌੜਾ, ਸੋਨੀ ਵਰਮਾ, ਜਤਿੰਦਰ ਕੁਮਾਰ (ਜਿੰਦੀ), ਨਰੇਸ਼ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।