ਹਿੰਦੂ ਕੰਨਿਆ ਕਾਲਜ ਦੇ ਕਾਸਮੈਟੋਲੋਜੀ ਵਿਭਾਗ ਨੇ ਕਰਵਾਈ 'ਏਅਰ ਬਰੱਸ਼ ਪਾਰਟੀ ਮੇਕਅੱਪ' ਵਰਕਸ਼ਾਪ
ਹਿੰਦੂ ਕੰਨਿਆ ਕਾਲਜ ਦੇ ਕਾਸਮੈਟੋਲੋਜੀ ਵਿਭਾਗ ਵੱਲੋਂ 'ਏਅਰ ਬਰੱਸ਼ ਪਾਰਟੀ ਮੇਕਅੱਪ' ਵਰਕਸ਼ਾਪ ਦਾ ਆਯੋਜਨ
Publish Date: Thu, 23 Apr 2026 07:16 PM (IST)
Updated Date: Fri, 24 Apr 2026 04:07 AM (IST)

ਕੈਪਸ਼ਨ: 23ਕੇਪੀਟੀ17, 18 ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਕਾਸਮੈਟੋਲੋਜੀ ਵਿਭਾਗ ਵੱਲੋਂ ਆਯੋਜਿਤ ਏਅਰ ਬਰੱਸ਼ ਪਾਰਟੀ ਮੇਕਅੱਪ ਵਰਕਸ਼ਾਪ ਦੀਆਂ ਵੱਖ ਵੱਖ ਤਸਵੀਰਾਂ। ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਕਾਸਮੋਟੋਲੋਜੀ ਵਿਭਾਗ ਵੱਲੋਂ ਏਅਰ ਬਰੱਸ਼ ਪਾਰਟੀ ਮੇਕਅੱਪ ਵਿਸ਼ੇ ਉੱਪਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਦਾ ਪ੍ਰਯੋਜਨ ਵਿਦਿਆਰਥਣਾਂ ਨੂੰ ਮੇਕਅੱਪ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣੂ ਕਰਵਾ ਕੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਨਾ ਤੇ ਵਿਸ਼ੇ ਵਿੱਚ ਉਨ੍ਹਾਂ ਦੀ ਰੌਚਕਤਾ ਨੂੰ ਵਧਾਉਣਾ ਸੀ । ਇਸ ਵਰਕਸ਼ਾਪ ਵਿਚ ਮੇਕਅਪ ਐਕਸਪਰਟ ਮਿਸ ਅਮਨਦੀਪ ਕੌਰ ਔਰੇਨ ਇੰਟਰਨੈਸ਼ਨਲ ਕਪੂਰਥਲਾ ਨੇ ਵਿਦਿਆਰਥਣਾਂ ਨੂੰ ਮੇਕਅੱਪ ਦੇ ਪ੍ਰੋਡਕਟਸ ਬਾਰੇ ਵਿਸਤਾਰ ਵਿਚ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਮੇਕਅੱਪ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੇਕਅੱਪ ਕਰਨ ਤੋਂ ਪਹਿਲਾਂ ਸਕਿਨ ਪ੍ਰੈਪ ਕਰਨੀ ਬਹੁਤ ਜ਼ਰੂਰੀ ਹੈ ਇਸ ਨਾਲ ਸਕਿਨ ਦੇ ਪੋਰਸ ਸਾਫ਼ ਹੋ ਜਾਂਦੇ ਹਨ, ਸਕਿਨ ਮੇਕਅੱਪ ਲਈ ਰੈਡੀ ਹੋ ਜਾਂਦੀ ਹੈ ਅਤੇ ਮੇਕਅੱਪ ਦਾ ਰਿਜਲਟ ਵਧੀਆ ਆਉਂਦਾ ਹੈ। ਉਨ੍ਹਾਂ ਮੇਕਅੱਪ ਦਾ ਲਾਈਵ ਡੈਮੋ ਵੀ ਦਿੱਤਾ ਜਿਸ ਵਿਚ ਉਨ੍ਹਾਂ ਨੇ ਪਾਰਟੀ ਮੇਕਅਪ ਲੁੱਕ ਕਰੀਏਟ ਕੀਤੀ। ਉਨ੍ਹਾਂ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਬੜੇ ਹੀ ਸੰਤੋਖਜਨਕ ਢੰਗ ਨਾਲ ਦਿੱਤੇ। ਇਸ ਵਰਕਸ਼ਾਪ ’ਚ ਕਾਸਮੈਟੋਲੋਜੀ ਵਿਭਾਗ ਦੀਆਂ ਸਮੂਹ ਵਿਦਿਆਰਥਣਾਂ ਨੇ ਹਿੱਸਾ ਲਿਆ। ਕਾਸਮੋਟੋਲੋਜੀ ਵਿਭਾਗ ਦੇ ਮੁਖੀ ਮੈਡਮ ਸੁਪ੍ਰਿਆ ਸ਼ਰਮਾ ਨੇ ਮੇਕਅੱਪ ਐਕਸਪਰਟ ਦਾ ਧੰਨਵਾਦ ਕੀਤਾ। ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਭਵਿੱਖ ’ਚ ਇਹੋ ਜਿਹੀਆਂ ਵਰਕਸ਼ਾਪ ਆਯੋਜਿਤ ਕਰਨ ਬਾਰੇ ਉਤਸ਼ਾਹਿਤ ਕਰਦਿਆਂ ਪ੍ਰੋਗਰਾਮ ਦੀ ਸਫ਼ਲਤਾ ਲਈ ਵਿਭਾਗ ਨੂੰ ਵਧਾਈ ਦਿੱਤੀ।