ਰਾਮਗੜ੍ਹੀਆ ਕਾਲਜ ਫਗਵਾੜਾ ’ਚ ਕਨਵੋਕੇਸ਼ਨ ਕਰਵਾਈ
ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਕੰਨਵੋਕੇਸ਼ਨ ਦਾ ਅਯੋਜਨ
Publish Date: Tue, 17 Mar 2026 06:52 PM (IST)
Updated Date: Tue, 17 Mar 2026 06:55 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਸਲਾਨਾ ਕਨਵੋਕੇਸ਼ਨ (ਡਿਗਰੀ ਵੰਡ ਸਮਾਰੋਹ) ਦਾ ਅਯੋਜਨ ਕੀਤਾ ਗਿਆ, ਜਿਸ ਵਿਚ ਬੀਏ, ਬੀਐੱਸਸੀ, ਬੀਕਾਮ, ਬੀਬੀਏ, ਬੀਸੀਏ, ਬੀਐੱਸਸੀ (ਆਈਟੀ), ਐੱਮਏ (ਪੰਜਾਬੀ) ਤੇ ਐੱਮਏ (ਇਤਿਹਾਸ) ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਬੂਟਾ ਸਿੰਘ ਨਿੱਝਰ, ਪ੍ਰਸਿੱਧ ਉਦਯੋਗਪਤੀ, ਲੰਡਨ ਯੂਕੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਰਸਮੀ ਤੌਰ ’ਤੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਸਾਰੇ ਵਿਦਿਆਰਥੀਆਂ ਨੇ ਇਸ ਡਿਗਰੀ ਵੰਡ ਸਮਾਰੋਹ ਵਿਚ ਸ਼ਾਮਲ ਹੋਣ ਵਾਸਤੇ ਰਸਮੀ ਗਾਉਨ ਪਾਏ ਹੋਏ ਸਨ। ਕਾਲਜ ਦੇ ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਕਾਲਜ ਦੀਆਂ ਵੱਖ-ਵੱਖ ਉਪਲਬਧੀਆਂ ਨੂੰ ਦਰਸਾਉਂਦੀ ਸਲਾਨਾ ਰਿਪੋਰਟ ਪੜੀ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨ ਬੂਟਾ ਸਿੰਘ ਨਿੱਝਰ ਨੇ ਨਵੇਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਹਮੇਸ਼ਾ ਮਿਹਨਤ ਕਰਨ ਦੀ ਤਾਕੀਦ ਕੀਤੀ ਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਥੇ ਜ਼ਿਕਰਯੋਗ ਹੈ ਕਿ ਬੂਟਾ ਸਿੰਘ ਨਿੱਝਰ ਰਾਮਗੜ੍ਹੀਆ ਕਾਲਜ ਦੇ ਹੀ ਪੁਰਾਣੇ ਵਿਦਿਆਰਥੀ ਹਨ ਤੇ ਉਨ੍ਹਾਂ ਇਥੋਂ 1973 ਵਿਚ ਬੀਐੱਸਸੀ ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਇਸ ਮੌਕੇ ਪਹੁੰਚੇ ਹੋਰ ਮਹਿਮਾਨਾਂ ਵਿਚ ਸਰਬਜੀਤ ਸਿੰਘ ਭੱਟੀ (ਸਾਬਕਾ ਐੱਸਪੀ ਵਿਜੀਲੈਂਸ), ਡਾ. ਵਿਓਮਾ ਭੋਗਲ ਢੱਟ, ਮੈਡਮ ਰਵਨੀਤ ਕੌਰ ਭੋਗਲ ਕਾਲੜਾ, ਗਗਨਦੀਪ ਸਿੰਘ ਢੱਟ, ਗਗਨਦੀਪ ਸਿੰਘ ਕਾਲੜਾ, ਗੁਰਵਿੰਦਰ ਸਿੰਘ ਬਾਹੜਾ, ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ, ਮੁਕੇਸ਼ ਕਾਂਤ, ਪ੍ਰੇਮਪਾਲ ਪੱਬੀ, ਵਿਪਵ ਕੁਮਾਰ, ਹਰਜੀਤ ਸਿੰਘ ਘੱਗ, ਗੁਰਪ੍ਰੀਤ ਸਿੰਘ ਘੱਗ, ਅਸ਼ੋਕ ਕੁਮਾਰ ਧਨੀ ਪਿੰਡ ਤੇ ਵੱਖ-ਵੱਖ ਰਾਮਗੜ੍ਹੀਆ ਅਦਾਰਿਆਂ ਦੇ ਪ੍ਰਿੰਸੀਪਲ ਵੀ ਸ਼ਾਮਲ ਸਨ। ਇਸ ਸਮਾਰੋਹ ਦੇ ਅੰਤ ਵਿਚ ਰਾਮਗੜ੍ਹੀਆ ਕੌਂਸਲ ਦੇ ਚੇਅਰਪਰਸਨ, ਮੈਡਮ ਮਨਪ੍ਰੀਤ ਕੌਰ ਭੋਗਲ ਜੀ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ. ਹਰਮੀਤ ਕੌਰ ਤੇ ਡਾ. ਜਸਕਰਨ ਸਿੰਘ ਨੇ ਨਿਭਾਈ।