ਸ਼ਮਸ਼ਾਨਘਾਟ ਭੁਲੱਥ ਗਰਬੀ ਵਾਲੀ ਗਲੀ ਦਾ ਨਿਰਮਾਣ ਮੁਕੰਮਲ
ਸ਼ਮਸ਼ਾਨ ਘਾਟ ਭੁਲੱਥ ਗਰਬੀ ਵਾਲੀ ਗਲੀ ਦਾ ਨਿਰਮਾਣ ਮੁਕੰਮਲ
Publish Date: Sun, 05 Apr 2026 07:12 PM (IST)
Updated Date: Mon, 06 Apr 2026 04:08 AM (IST)

ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ, ਭੁਲੱਥ : ਨਗਰ ਪੰਚਾਇਤ ਭੁਲੱਥ ਵੱਲੋਂ ਨਗਰ ਦੀਆਂ ਵੱਖ-ਵੱਖ ਗਲੀਆਂ ਦੇ ਨਵੇਂ ਨਿਰਮਾਣ ਕੀਤੇ ਜਾ ਰਹੇ ਹਨ । ਇਸੇ ਤਰ੍ਹਾਂ ਭੁਲੱਥ ਦੀ ਵਾਰਡ ਨੰ. 13 ਵਿੱਚ ਆਉਂਦੀ ਗਲੀ ਜੋ ਬਾਈਪਾਸ ਹਮੀਰਾ ਤੋਂ ਸਮਸ਼ਾਨ ਘਾਟ ਭੁਲੱਥ ਗਰਬੀ ਤੱਕ ਜਾਂਦੀ ਹੈ ਉਸ ਗਲੀ ਦਾ ਨਿਰਮਾਣ ਬੀਤੇ ਦਿਨ ਸ਼ੁਰੂ ਹੋਇਆ ਸੀ ਜੋ ਅੱਜ ਮੁਕੰਮਲ ਹੋ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਰਛਪਾਲ ਸ਼ਰਮਾ (ਹਲਕਾ ਸੰਗਠਨ ਇੰਚਾਰਜ) ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਇਸ ਗਲੀ ਨਿਵਾਸੀਆਂ ਤੇ ਭੁਲੱਥ ਗਰਬੀ ਦੇ ਲੋਕਾਂ ਦੀ ਮੰਗ ਸੀ ਕਿ ਗਲੀ ਦੀ ਹਾਲਤ ਬਹੁਤ ਖਸਤਾ ਹੈ ਇਸਦਾ ਮੁੜ ਨਿਰਮਾਣ ਕਰਵਾਇਆ ਜਾਵੇ। ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਸੀਮੈਂਟ ਵਾਲੀ ਪੱਕੀ ਗਲੀ ਬਣਾਈ ਜਾ ਰਹੀ ਹੈ, ਜਿਸ ਦਾ ਕੰਮ ਜਲਦ ਹੋਇਆ ਅਤੇ ਅੱਜ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕੋਈ ਵੀ ਭੁਲੱਥ ਨਿਵਾਸੀ ਆਪਣੀ ਗਲੀ ਦੀ ਕੋਈ ਮੁਰੰਮਤ ਕਰਵਾਉਣ ਚਾਹੁੰਦਾ ਹੋਵੇ ਤਾਂ ਸਬੰਧਤ ਕੋਂਸਲਰ ਜਾਂ ਨਗਰ ਪੰਚਾਇਤ ਦਫਤਰ ਸੂਚਨਾ ਦੇ ਸਕਦਾ, ਉਸ ਗਲੀ ਦਾ ਜੇਕਰ ਮੁਰੰਮਤ ਹੋਵੇ ਜਾਂ ਮੁੜ ਨਿਰਮਾਣ ਹੋਵੇ, ਕਰਵਾਇਆ ਜਾਵੇਗਾ। ਇਸ ਮੌਕੇ ਸੀਨੀ. ਮੀਤ ਪ੍ਰਧਾਨ ਸੂਰਜ ਕੁਮਾਰ, ਮੀਤ ਪ੍ਰਧਾਨ ਨਿਰਮਲ ਸਿੰਘ ਗੁਰਾਇਆ, ਕੌਂਸਲਰ ਗੌਰਵ ਸੱਭਰਵਾਲ, ਬਲਾਕ ਪ੍ਰਧਾਨ ਗੁਰਦੇਵ ਸਿੰਘ, ਪ੍ਰਧਾਨ ਬੂਟਾ ਸਿੰਘ ਬੇਗੋਵਾਲ, ਬਲਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।