ਹਾਦਸੇ ’ਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਨਾਲ ਖਹਿਰਾ ਨੇ ਦੁੱਖ ਵੰਡਾਇਆ
ਐਕਸੀਡੈਂਟ ਦੌਰਾਨ ਮਾਰੇ ਗਏ ਵਿਅਕਤੀ ਦੇ ਪਰਿਵਾਰ ਨਾਲ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਦੁੱਖ ਦਾ ਪ੍ਰਗਟਾਵਾ
Publish Date: Tue, 24 Mar 2026 07:41 PM (IST)
Updated Date: Tue, 24 Mar 2026 07:43 PM (IST)
ਪੀੜਤ ਪਰਿਵਾਰਾਂ ਨੂੰ ਪੂਰਾ ਇਨਸਾਫ ਦਵਾਇਆ ਜਾਵੇਗਾ: ਖਹਿਰਾ ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ ਭੁਲੱਥ : ਇਥੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਭਟਨੂਰਾ ਕਲਾਂ ਵਿਚ ਉਚੇਚੇ ਤੌਰ ’ਤੇ ਪਹੁੰਚ ਕੇ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਐਕਸੀਡੈਂਟ ਦੌਰਾਨ ਕੁੱਝ ਦਿਨ ਪਹਿਲਾਂ ਮਾਰੇ ਗਏ ਵਿਅਕਤੀ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਐਕਸੀਡੈਂਟ ਦੌਰਾਨ ਮਾਰੇ ਗਏ ਵਿਅਕਤੀ ਜੋਗਿੰਦਰ ਸਿੰਘ ਪੁੱਤਰ ਤਾਰਾ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਇਕ ਬਹੁਤ ਹੀ ਮੰਦਭਾਗੀ ਤੇ ਦੁਖਦਾਇਕ ਘਟਨਾ ਹੈ। ਉਨ੍ਹਾਂ ਕਿਹਾ ਕਿ ਐਕਸੀਡੈਂਟ ਦੌਰਾਨ ਮਾਰੇ ਗਏ ਦੋਹਾਂ ਵਿਅਕਤੀਆਂ ਦੇ ਪਰਿਵਾਰਾਂ ਨੂੰ ਇਨਸਾਫ ਦਵਾਇਆ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ ਕੁਹਾੜ ਪੁੱਤਰ ਹਰਭਜਨ ਸਿੰਘ ਚੀਮਾ, ਸੁਰਿੰਦਰ ਸਿੰਘ ਭੱਟੀ ਐੱਨਆਰਆਈ, ਬਲਵੀਰ ਸਿੰਘ ਘੁੰਮਣ ਗੁਰਨਾਮ ਸਿੰਘ ਸਾਬਕਾ ਸਰਪੰਚ, ਕੁਲਦੀਪ ਕੌਰ ਸਾਬਕਾ ਸਰਪੰਚ, ਬਲਵਿੰਦਰ ਸਿੰਘ ਬਜਾਜ, ਜਸਪਾਲ ਸਿੰਘ ਕੁਹਾੜ, ਹਰਦੀਪ ਸਿੰਘ ਚੀਮਾ, ਅਜੀਤ ਸਿੰਘ ਕੁਹਾੜ, ਗੁਰਪਾਲ ਸਿੰਘ ਪਾਲਾ, ਮਾਸਟਰ ਹਰਜਿੰਦਰ ਸਿੰਘ, ਸਰਬਜੀਤ ਸਿੰਘ ਸੱਬਾ ਕੁਹਾੜ, ਸੁਖਰਾਜ ਸਿੰਘ ਕੁਹਾੜ, ਗੁਰਦਿੱਤ ਸਿੰਘ ਗੁਰਾ ਕੁਹਾੜ ਐੱਨਆਰਆਈ, ਰਮਨ ਡੇਅਰੀ ਫਾਰਮ, ਹਰਦੀਪ ਸਿੰਘ ਭੋਲੂ ਆਦਿ ਮੌਜੂਦ ਸਨ।