ਕਾਂਗਰਸ ਨੇ ਬਲਾਕ ਸੰਮਤੀ ’ਚ ਲਿਆ ਆਪ ਤੋਂ ਬਦਲਾ : ਬੰਟੀ ਵਾਲੀਆ
ਕਾਂਗਰਸ ਨੇ ਵੀ ਅਪਣਾਇਆ ‘ਆਪ’ ਦਾ ਤਰੀਕਾ – ਬਲਾਕ ਸੰਮਤੀ ਵਿੱਚ ਲਿਆ ਬਦਲਾ: ਬੰਟੀ ਵਾਲੀਆ
Publish Date: Fri, 06 Mar 2026 06:43 PM (IST)
Updated Date: Fri, 06 Mar 2026 06:45 PM (IST)

ਫਗਵਾੜਾ : ਤਰਨਜੀਤ ਸਿੰਘ ਬੰਟੀ ਵਾਲੀਆ ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ, ਸੀਨੀਅਰ ਆਗੂ ਸ਼ਰਨਜੀਤ ਸਿੰਘ, ਮੀਡੀਆ ਕੋਆਰਡੀਨੇਟਰ ਸੌਰਵ ਸ਼ਰਮਾ ਨੇ ਕਿਹਾ ਕਿ ਜਿਵੇਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਧੱਕੇਸ਼ਾਹੀ ਕਰਕੇ ਨਗਰ ਨਿਗਮ ਫਗਵਾੜਾ ਦੇ ਮੇਅਰ ਦੀ ਚੋਣ ਦੌਰਾਨ 12 ਨੂੰ 26 ਬਣਾਇਆ ਸੀ ਤੇ ਕਾਂਗਰਸ ਪਾਰਟੀ ਨੂੰ ਨਗਰ ਨਿਗਮ ਵਿਚ ਮੇਅਰ ਬਣਾਉਣ ਤੋਂ ਰੋਕ ਦਿੱਤਾ ਸੀ, ਉਸੇ ਤਰ੍ਹਾਂ ਹੁਣ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਕਾਂਗਰਸ ਨੇ ਉਸ ਦਾ ਸਿਆਸੀ ਬਦਲਾ ਲਿਆ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਲੋਕਤੰਤਰ ਦੀਆਂ ਪਰੰਪਰਾਵਾਂ ਨੂੰ ਨਜ਼ਰਅੰਦਾਜ਼ ਕਰਕੇ ਕਾਂਗਰਸ ਦੇ ਹੱਕ ਨੂੰ ਦਬਾਇਆ ਗਿਆ ਸੀ ਪਰ ਹੁਣ ਬਲਾਕ ਸੰਮਤੀ ਵਿਚ ਹੋਈਆਂ ਚੋਣਾਂ ਵਿਚ ਕਾਂਗਰਸ ਨੇ ਆਪਣੀ ਮਜ਼ਬੂਤ ਸਿਆਸੀ ਰਣਨੀਤੀ ਨਾਲ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਕੁਰਸੀ ਹਾਸਲ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਦੀ ਤਾਕਤ ਤੇ ਸਿਆਸੀ ਸਮਰਥਨ ਕਾਂਗਰਸ ਦੇ ਨਾਲ ਹੈ। ਬੰਟੀ ਵਾਲੀਆ, ਸ਼ਰਨਜੀਤ ਸਿੰਘ ਨੇ ਕਿਹਾ ਕਿ ਇਹ ਨਤੀਜਾ ਉਸ ਅਨਿਆਂ ਦਾ ਜਵਾਬ ਹੈ ਜੋ ਪਹਿਲਾਂ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਕੀਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਆਉਣ ਵਾਲੇ ਸਮੇਂ ਵਿਚ ਵੀ ਇਲਾਕੇ ਦੀ ਸਿਆਸਤ ਵਿਚ ਮਜ਼ਬੂਤੀ ਨਾਲ ਆਪਣਾ ਦਰਜਾ ਕਾਇਮ ਰੱਖੇਗੀ। ਨਗਰ ਨਿਗਮ ਫਗਵਾੜਾ ਦੀਆਂ ਚੋਣਾਂ ਦੌਰਾਨ ਕਾਂਗਰਸ ਦਾ ਮੇਅਰ ਸਾਫ਼ ਸੁਥਰੇ ਤੇ ਲੋਕਤਾਂਤਰੀ ਢੰਗ ਨਾਲ ਬਣ ਰਿਹਾ ਸੀ ਪਰ ਸੱਤਾਧਾਰੀ ਦੇ ਆਗੂਆਂ ਨੇ ਧੱਕੇਸ਼ਾਹੀ ਕਰਕੇ ਸਿਆਸੀ ਸਮੀਕਰਨ ਬਦਲ ਦਿੱਤੇ ਤੇ ਕਾਂਗਰਸ ਨੂੰ ਮੇਅਰ ਦੀ ਕੁਰਸੀ ਤੋਂ ਦੂਰ ਰੱਖਿਆ। ਉਨ੍ਹਾਂ ਕਿਹਾ ਕਿ ਉਸ ਸਮੇਂ ਲੋਕਤੰਤਰ ਦੀਆਂ ਮਰਿਆਦਾਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ ਤੇ ਸੱਤਾ ਦੇ ਦਬਾਅ ਨਾਲ ਹਾਲਾਤ ਬਦਲੇ ਗਏ। ਸੌਰਵ ਸ਼ਰਮਾ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਲੋਕਤੰਤਰ ਤੇ ਪਾਰਦਰਸ਼ਤਾ ਦੀ ਰਾਜਨੀਤੀ ਕੀਤੀ ਹੈ, ਪਰ ਉਸ ਵੇਲੇ ਸੱਤਾਧਾਰੀ ਧਿਰ ਵੱਲੋਂ ਗਲਤ ਤਰੀਕਿਆਂ ਨਾਲ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਕਾਂਗਰਸ ਨੇ ਆਪਣੀ ਰਣਨੀਤੀ ਤੇ ਇਕਜੁਟਤਾ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਦਾ ਵਿਸ਼ਵਾਸ ਅੱਜ ਵੀ ਕਾਂਗਰਸ ਦੇ ਨਾਲ ਖੜ੍ਹਾ ਹੈ।