ਸ਼੍ਰੀ ਮਨਸਾ ਦੇਵੀ ਮੰਦਰ ’ਚ ਚੇਤ ਨਰਾਤਿਆਂ ਦਾ ਮੇਲਾ ਸਮਾਪਤ
ਸ਼੍ਰੀ ਮਨਸਾ ਦੇਵੀ ਮੰਦਰ ਸਤਨਾਮਪੁਰਾ ਵਿੱਚ ਚੈਤ ਨਵਰਾਤਰੀ ਮੇਲੇ ਦਾ ਸਮਾਪਨ
Publish Date: Fri, 27 Mar 2026 06:48 PM (IST)
Updated Date: Sat, 28 Mar 2026 04:09 AM (IST)

ਪੰਜਾਬੀ ਜਾਗਰਣ ਪ੍ਰਤੀਨਿਧ,ਫਗਵਾੜਾ : ਸ਼੍ਰੀ ਦੁਰਗਾ ਅਸ਼ਟਮੀ ਦੇ ਸ਼ੁਭ ਮੌਕੇ ‘ਤੇ ਮਾਤਾ ਮਨਸਾ ਦੇਵੀ (ਜਵਾਲਾ ਜੀ) ਮੰਦਰ ਸਤਨਾਮਪੁਰਾ ਫਗਵਾੜਾ ਵਿੱਚ ਕਰਵਾਏ ਦੋ ਦਿਨਾਂ ਚੈਤ ਨਰਾਤਿਆਂ ਦੇ ਮੇਲੇ ਦੀ ਸਮਾਪਤੀ ਅੱਜ ਸ਼ਤਚੰਡੀ ਪਾਠ ਦੀ ਪੂਰਨਾਹੁਤੀ ਅਤੇ ਕੰਜ਼ਕ ਪੂਜਨ ਨਾਲ ਕੀਤਾ ਗਿਆ। ਇਸ ਦੌਰਾਨ ਵਿਦਵਾਨ ਪੁਰੋਹਿਤ ਆਚਾਰਿਆ ਭਗਤ ਰਾਜ ਭੱਟ, ਆਚਾਰਿਆ ਵਿਜੇਂਦਰ ਕੇਸ਼ਵ ਸ਼ਾਸਤਰੀ, ਅੰਕਿਤ ਸ਼ਾਸਤਰੀ, ਰਾਮਚਰਨ ਪੋਖਰਿਆਲ, ਦੀਪਕ ਭੱਟ ਅਤੇ ਅੰਕਿਤ ਕੁਮਾਰ ਝਾ ਵੱਲੋਂ ਵੇਦਿਕ ਮੰਤਰ ਉਚਾਰਣ ਨਾਲ ਹਵਨ ਯੱਗ ਦਾ ਧਾਰਮਿਕ ਅਨੁਸ਼ਠਾਨ ਕਰਵਾਇਆ ਗਿਆ। ਮੇਲੇ ਦੇ ਦੂਜੇ ਦਿਨ ਵੀ ਫਗਵਾੜਾ ਸਮੇਤ ਦੂਰ-ਦੁਰਾਸੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਂ ਭਗਵਤੀ ਦੇ ਦਰਸ਼ਨ ਕਰਨ ਪਹੁੰਚੇ। ਸਵੇਰੇ ਤੋਂ ਲੈ ਕੇ ਸ਼ਾਮ ਦੇਰ ਤੱਕ ਮੰਦਰ ਵਿੱਚ ਦਰਸ਼ਨ ਕਰਨ ਵਾਲਿਆਂ ਦੀ ਲਗਾਤਾਰ ਭੀੜ ਰਹੀ ਅਤੇ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਵਾਤਾਵਰਣ ਭਗਤੀਮਈ ਬਣਿਆ ਰਿਹਾ। ਆਯੋਜਕਾਂ ਨੇ ਦੱਸਿਆ ਕਿ ਮਾਂ ਦੁਰਗਾ ਨੂੰ ਪ੍ਰਸੰਨ ਕਰਨ ਲਈ ਜਿਹੜਾ ਯੱਗ ਕੀਤਾ ਜਾਂਦਾ ਹੈ, ਉਸਨੂੰ ਸ਼ਤਚੰਡੀ ਯੱਗ ਕਿਹਾ ਜਾਂਦਾ ਹੈ। ਇਸ ਵਿਸ਼ੇਸ਼ ਮੌਕੇ ਸਵਾਮੀ ਸ਼ੰਕਰ ਨਾਥ ਪਹਾੜ ਮਠ ਚੈਰੀਟੇਬਲ ਅਤੇ ਵੈਲਫੇਅਰ ਟਰਸਟ ਦੇ ਸਾਰੇ ਮੈਂਬਰ, ਪਾਰਵਤੀ ਸੰਕੀਰਤਨ ਮੰਡਲੀ ਦੇ ਸਾਰੇ ਮੈਂਬਰ ਅਤੇ ਹੋਰ ਭਗਤਾਂ ਨੇ ਖ਼ਾਸ ਤੌਰ ’ਤੇ ਹਾਜ਼ਰੀ ਲਗਵਾਈ। ਟਰਸਟ ਵੱਲੋਂ ਸ਼ਰਧਾਲੂਆਂ ਦੀ ਸੁਰੱਖਿਆ, ਵਿਸ਼ਰਾਮ, ਠੰਢੇ ਪਾਣੀ, ਭੋਜਨ ਅਤੇ ਚਿਕਿਤਸਾ ਸਹੂਲਤਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਮੇਲੇ ਦੇ ਸਮਾਪਨ ਮੌਕੇ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ। ਮੇਲੇ ਦੇ ਪ੍ਰਬੰਧਕ ਨਰੇਸ਼ ਦੁੱਗਲ, ਰਾਕੇਸ਼ ਦੁੱਗਲ, ਬ੍ਰਿਜਭੂਸ਼ਣ ਜਲੋਟਾ, ਵਿਵੇਕ ਹਾਂਡਾ, ਵਿਨੋਦ ਦੁੱਗਲ, ਵਿਵੇਕ ਹਾਂਡਾ ਅਤੇ ਐਡਵੋਕੇਟ ਲੋਕੇਸ਼ ਨਾਰੰਗ ਨੇ ਮੇਲੇ ਨੂੰ ਸਫਲ ਬਣਾਉਣ ਲਈ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਨਾਲ ਹੀ ਸਮੂਹ ਸੰਗਤ ਨੂੰ ਸ਼੍ਰੀ ਰਾਮ ਨਵਮੀ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ‘ਤੇ ਡਾ. ਸਤੀਸ਼ ਦੁੱਗਲ, ਆਂਚਲ ਦੁੱਗਲ, ਵੀਰੇੰਦਰ ਦੁੱਗਲ, ਪ੍ਰਮੋਦ ਦੁੱਗਲ, ਰਵੀ ਮੰਗਲ ਦੁੱਗਲ, ਲਵ ਸ਼ੁਕਲਾ, ਵਿਕੀ ਸ਼ੁਕਲਾ, ਸਰਿਤਾ ਦੁੱਗਲ, ਗੁਲਸ਼ਨ ਸ਼ਰਮਾ, ਕਿਰਨ ਦੁੱਗਲ, ਕਿਰਨ ਪੋਪਲੀ, ਸੁਨੀਤਾ ਦੁੱਗਲ, ਅਰਚਨਾ ਨਾਰੰਗ ਸਮੇਤ ਸਮੂਹ ਸੇਵਾਦਾਰ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।