ਹਦੀਆਬਾਦ-ਗੰਡਵਾਂ ਸੜਕ ਨੂੰ ਪੂਰਾ ਕਰਵਾਏ ਨਿਗਮ : ਰਮਨ ਸ਼ਰਮਾ
ਹਦੀਆਬਾਦ-ਗੰਡਵਾਂ ਸੜਕ ਨੂੰ ਪੂਰਾ ਕਰਵਾਏ : ਰਮਨ ਸ਼ਰਮਾ
Publish Date: Sat, 21 Feb 2026 09:10 PM (IST)
Updated Date: Sat, 21 Feb 2026 09:12 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਦੇ ਹਦੀਆਬਾਦ ਤੋਂ ਗੰਡਵਾਂ ਤੱਕ ਸੜਕ ਦਾ ਲਗਭਗ ਇਕ ਕਿਲੋਮੀਟਰ ਦਾ ਹਿੱਸਾ ਕਈ ਸਾਲਾਂ ਤੋਂ ਖਸਤਾ ਹਾਲਤ ਵਿਚ ਹੈ। ਸ਼ਿਵ ਸੈਨਾ ਯੂਬੀਟੀ ਦੇ ਸੂਬਾਈ ਉਪ ਪ੍ਰਧਾਨ ਰੂਪੇਸ਼ ਧੀਰ ਤੇ ਸ਼ਹਿਰੀ ਪ੍ਰਧਾਨ ਰਮਨ ਸ਼ਰਮਾ ਨੇ ਕਿਹਾ ਕਿ ਫਗਵਾੜਾ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੜਕ ਦੀ ਮੁਰੰਮਤ ਲਈ ਕਈ ਬੇਨਤੀਆਂ ਕੀਤੀਆਂ ਗਈਆਂ ਸਨ। ਉਸਾਰੀ ਦਾ ਕੰਮ ਲਗਭਗ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ, ਪਰ ਸੜਕ ਤੇ ਸਿਰਫ਼ ਪੱਥਰ ਪਾ ਕੇ ਇਸ ਪ੍ਰੋਜੈਕਟ ਨੂੰ ਛੱਡ ਦਿੱਤਾ ਗਿਆ। ਜਦੋਂ ਵਾਹਨ ਲੰਘਦੇ ਹਨ, ਤਾਂ ਇਹ ਪੱਥਰ ਗੋਲੀਆਂ ਦੀ ਰਫ਼ਤਾਰ ਨਾਲ ਉੱਡਦੇ ਹਨ ਤੇ ਪੈਦਲ ਚੱਲਣ ਵਾਲਿਆਂ ਤੇ ਨੇੜਲੀਆਂ ਦੁਕਾਨਾਂ ਤੇ ਡਿੱਗਦੇ ਹਨ, ਜਿਸ ਕਾਰਨ ਰੋਜ਼ਾਨਾ ਲੋਕਾਂ ਨੂੰ ਸੱਟਾਂ ਲੱਗਦੀਆਂ ਹਨ ਤੇ ਮੌਤਾਂ ਹੋਣ ਦਾ ਖ਼ਤਰਾ ਹੁੰਦਾ ਹੈ। ਉਨ੍ਹਾਂ ਨੇ ਦਸਿਆ ਕਿ ਇਸ ਸੜਕ ਤੇ ਰੋਜ਼ਾਨਾ ਹਜ਼ਾਰਾਂ ਲੋਕ ਸਕੂਲਾਂ, ਕਾਲਜਾਂ, ਗੁਰਦੁਆਰਿਆਂ ਤੇ ਮੰਦਿਰਾਂ ਵਿਚ ਜਾਂਦੇ ਹਨ। ਰੂਪੇਸ਼ ਧੀਰ ਤੇ ਰਮਨ ਸ਼ਰਮਾ ਨੇ ਪ੍ਰਸ਼ਾਸਨ ਨੂੰ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਇਸ ਅਧੂਰੇ ਕੰਮ ਨੂੰ ਤੁਰੰਤ ਪੂਰਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਸ ਸੜਕ ਤੇ ਨਿਰਮਾਣ ਦਾ ਕੰਮ ਤੁਰੰਤ ਸ਼ੁਰੂ ਨਹੀਂ ਹੁੰਦਾ ਹੈ, ਤਾਂ ਸ਼ਿਵ ਸੈਨਾ (ਯੂਬੀਟੀ) ਨੂੰ ਵਿਰੋਧ ਪ੍ਰਦਰਸ਼ਨ ਕਰਨਾ ਪਵੇਗਾ, ਜਿਸ ਲਈ ਸਰਕਾਰ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ।