ਪਾਸਟਰ ਦਿਓਲ ਦੇ ਹੱਕ ’ਚ ਇਕਜੁੱਟ ਹੋਇਆ ਮਸੀਹ ਭਾਈਚਾਰਾ
ਪਾਸਟਰ ਦਿਓਲ ਦੀ ਸ਼ਾਨ ਦੇ ਖਿਲਾਫ਼ ਝੂਠਾ ਪ੍ਰਚਾਰ ਕਰਨ ਵਾਲੇ ਵਿਰੁੱਧ ਐਸ.ਐਸ.ਪੀ. ਨੂੰ ਸੌਪਿਆ ਸ਼ਿਕਾਇਤ ਪੱਤਰ
Publish Date: Tue, 20 Jan 2026 07:31 PM (IST)
Updated Date: Tue, 20 Jan 2026 07:33 PM (IST)

-ਝੂਠਾ ਪ੍ਰਚਾਰ ਕਰਨ ਵਾਲੇ ਖਿਲਾਫ ਐੱਸਐੱਸਪੀ ਨੂੰ ਸੌਪਿਆ ਸ਼ਿਕਾਇਤ ਪੱਤਰ -ਕੋਈ ਕਾਰਵਾਈ ਨਾ ਹੋਈ ਤਾਂ ਸਮੂਹ ਮਸੀਹ ਭਾਈਚਾਰਾ ਸੜਕਾਂ ’ਤੇ ਉਤਰੇਗਾ: ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਦਿ ਓਪਨ ਡੋਰ ਚਰਚ ਖੋਜੇਵਾਲਾ ਦੇ ਚੀਫ ਪਾਸਟਰ ਹਰਪ੍ਰੀਤ ਦਿਓਲ ਦੀ ਸ਼ਾਨ ਦੇ ਖਿਲਾਫ ਝੂਠਾ ਪ੍ਰਚਾਰ ਕਰਨ ਵਾਲੇ ਵਿਰੁੱਧ ਕਪੂਰਥਲਾ ਦੇ ਮਸੀਹੀ ਭਾਈਚਾਰੇ ਨੇ ਯੂਥ ਪ੍ਰਧਾਨ ਰਾਜਵਿੰਦਰ ਸਿੰਘ ਤੇ ਚੇਅਰਮੈਨ ਸਟੀਫਨਸ ਹੰਸ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਐੱਸਐੱਸਪੀ ਕਪੂਰਥਲਾ ਨੂੰ ਇਕ ਸ਼ਿਕਾਇਤ ਪੱਤਰ ਸੌਂਪਿਆ, ਜਿਸ ਵਿਚ ਉਨ੍ਹਾਂ ਉਕਤ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਮਸੀਹ ਆਗੂਆਂ ਨੇ ਕਿਹਾ ਕਿ ਉਕਤ ਪਖੰਡੀ ਨੇ ਸਤਿਕਾਰਯੋਗ ਪਾਸਟਰ ਹਰਪ੍ਰੀਤ ਦਿਓਲ ਉਪਰ ਝੂਠੇ ਇਲਜ਼ਾਮ ਲਗਾ ਕੇ ਪਾਸਟਰ ਹਰਪ੍ਰੀਤ ਦਿਓਲ ਨੂੰ ਤੇ ਸਾਰੀ ਖੋਜੇਵਾਲ ਮਨਿਸਟਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਮਸੀਹੀ ਭਾਈਚਾਰੇ ਵਿਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਇਹੋ ਜਿਹੇ ਸ਼ਰਾਰਤੀ ਅਨਸਰਾਂ ਵਿਰੁੱਧ ਕਨੂੰਨੀ ਕਾਰਵਾਈ ਕਰਕੇ ਨੱਥ ਪਾਉਣੀ ਚਾਹੀਦੀ ਹੈ। ਮਸੀਹ ਲੀਡਰਾਂ ਨੇ ਕਿਹਾ ਕੇ ਜੇ ਇਸ ਅਖੌਤੀ ਵਿਰੁੱਧ ਕੋਈ ਕਾਰਵਾਈ ਨਾ ਹੋਈ ਤਾਂ ਸਮੂਹ ਮਸੀਹ ਭਾਈਚਾਰਾ ਸੜਕਾਂ ’ਤੇ ਉਤਰਨ ਲਈ ਮਜ਼ਬੂਰ ਹੋਵਗਾ। ਅੱਜ ਦੇ ਇਕੱਠ ਵਿਚ ਚੇਅਰਮੈਨ ਸਟੀਫਨ ਹੰਸ, ਪ੍ਰਧਾਨ ਮਲਕੀਤ ਖ਼ਲੀਲ, ਪੰਜਾਬ ਪ੍ਰਧਾਨ ਪੀਸੀਪੀਸੀ ਧਰਮਿੰਦਰ ਬਾਜਵਾ, ਪ੍ਰਧਾਨ ਦਵਿੰਦਰ ਮਛੀ, ਬ੍ਰਦਰ ਵਿਲੀਅਮ, ਬਾਊ ਮਾਰਕ, ਪਾਸਟਰ ਮਹਿੰਦਰ ਭੁਲੱਥ, ਪਾਸਟਰ ਜਸਵਿੰਦਰ ਭੁਲੱਥ, ਪਾਸਟਰ ਡੇਵਿਡ ਮਸੀਹ, ਪਾਸਟਰ ਬਲਦੇਵ, ਪਾਸਟਰ ਬਰਨਾਬਾਸ, ਪਾਸਟਰ ਅਜੇ ਡਿਸੂਜ਼ਾ, ਬ੍ਰਦਰ ਸੁਖਦੇਵ, ਪਾਸਟਰ ਕਰਤਾਰ ਮਸੀਹ, ਪਾਸਟਰ ਐਰਿਕ ਅਤੇ ਯੂਥ ਪ੍ਰਧਾਨ ਰਾਜਵਿੰਦਰ ਝੰਡ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।