---ਸ਼ਹੀਦ ਭਗਤ ਸਿੰਘ ਦੀ ਜੀਵਨੀ ਤੇ ਵਿਚਾਰਧਾਰਾ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਸ੍ਰੋਤ : ਵਿਸ਼ਾਲ ਰਾਜਪੂਤ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ਼ਹੀਦ-ਏ-ਆਜ਼ਮ ਭਗਤ ਸਿੰਘ ਇਕ ਮਹਾਨ ਬੁੱਧੀਜੀਵੀ ਚਿੰਤਕ ਤੇ ਦੂਰਅੰਦੇਸ਼ੀ ਸਨ, ਜੋ ਕਿ ਅਜੋਕੀ ਪੀੜ੍ਹੀ ਦਾ ਅਸਲ ਨਾਇਕ ਹੈ। ਭਗਤ ਸਿੰਘ ਨੇ ਛੋਟੀ ਉਮਰ ਵਿਚ ਹੀ ਕੁਰਬਾਨੀ ਕਰਕੇ ਹਰੇਕ ਦੇਸ਼ ਵਾਸੀਆਂ ਦੇ ਦਿਲਾਂ ਵਿਚ ਜਗ੍ਹਾ ਤੇ ਜੋਸ਼ ਦੀ ਭਾਵਨਾ ਪੈਦਾ ਕੀਤੀ ਹੈ। ਉਨ੍ਹਾਂ ਦਾ ਸਮੁੱਚਾ ਜੀਵਨ, ਦੇਸ਼ ਪਿਆਰ, ਸਿੱਖਿਆ, ਵਿਚਾਰਧਾਰਾ ਨੌਜਵਾਨ ਪੀੜ੍ਹੀ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੀ ਹੈ ਤੇ ਰਹੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਯੂਥ ਕਲੱਬ ਰਜਿ. ਦੇ ਪ੍ਰਧਾਨ ਵਿਸ਼ਾਲ ਰਾਜਪੂਤ ਨੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਵਿਚ ਸਮਾਜ ਸੇਵਕ ਗੁਰਮੁਖ ਸਿੰਘ ਢੋਡ, ਧਾਰਮਿਕ ਆਗੂ ਸੁਖਵਿੰਦਰ ਮੋਹਨ ਸਿੰਘ, ਜਸਵਿੰਦਰਪਾਲ ਸਿੰਘ ਉੱਗੀ, ਜਥੇਦਾਰ ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਪੱਤਰਕਾਰ ਅਰੁਣ ਖੋਸਲਾ ਨੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਜਿਥੇ ਸ਼ਹੀਦ ਭਗਤ ਸਿੰਘ ਭਾਰਤ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣਾ ਚਾਹੁੰਦੇ ਸੀ, ਉਥੇ ਅਨਿਆਂ, ਅਧਰਮ, ਗਰੀਬੀ ਤੇ ਨਾਬਰਾਬਰੀ ਤੋਂ ਵੀ ਨਿਜਾਤ ਦਿਵਾਉਣਾ ਚਾਹੁੰਦੇ ਸੀ। ਸ਼ਹੀਦ-ਏ-ਆਜ਼ਮ ਭਗਤ ਸਿੰਘ ਜਿਥੇ ਇਨਕਲਾਬੀ ਸੋਚ ਦੇ ਧਾਰਨੀ ਰਹੇ ਸਨ, ਉਥੇ ਉਹ ਪੜ੍ਹਨ ਤੇ ਲਿਖਣ ਦੀ ਕਾਬਲੀਅਤ ਵੀ ਰੱਖਦੇ ਸਨ। ਇਸ ਲਈ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀ ਸ਼ਹਾਦਤ ਨਾਲ, ਉਸਦੀ ਜ਼ਿੰਦਗੀ ਦੇ ਬੌਧਿਕ ਵਿਕਾਸ ਦੇ ਪੱਖ ਤੋਂ ਵੀ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ। ਹਾਜ਼ਰ ਮੈਂਬਰਾਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਉਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ। ਸੀਨੀਅਰ ਪੱਤਰਕਾਰ ਸੁਕੇਤ ਗੁਪਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਜਿਥੇ ਸਾਮਰਾਜੀ ਹਕੂਮਤ ਵੱਲੋਂ ਕੀਤੇ ਜਾਣ ਵਾਲੇ ਜ਼ੁਲਮਾਂ ਤੇ ਅਨਿਆਂ ਦਾ ਨਿਡਰਤਾ ਨਾਲ ਵਿਰੋਧ ਕੀਤਾ, ਉਥੇ ਆਪਣੇ ਕਾਰਜਾਂ, ਲੇਖਾਂ, ਬਿਆਨਾਂ ਤੇ ਸੰਦੇਸ਼ਾਂ ਨਾਲ ਦੇਸ਼ ਵਾਸੀਆਂ ਨੂੰ ਆਜ਼ਾਦੀ ਤੇ ਇਨਕਲਾਬ ਨੂੰ ਆਪਣਾ ਆਦਰਸ਼ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰਿੰਕੂ ਕਾਲੀਆ, ਵਿਸ਼ਾਲ ਰਾਜਪੂਤ, ਮੀਡੀਆ ਇੰਚਾਰਜ ਸੁਖਵਿੰਦਰ ਮੋਹਨ ਸਿੰਘ ਭਾਟੀਆ, ਅਮਨਦੀਪ ਗੋਲਡੀ, ਗੁਰਮੁਖ ਸਿੰਘ ਢੋਡ, ਅਮਨਦੀਪ ਗੋਲਡੀ, ਰਜਿੰਦਰ ਸਿੰਘ, ਨਵੀਨ ਕੌੜਾ, ਸੂਰਜ ਹੰਸ, ਦੀਪਕ ਹੰਸ, ਸੰਨੀ ਚੀਮਾ, ਹੈਪੀ, ਦੀਪਕ ਲੱਕੀ, ਰਵੀ ਪਾਠਕ, ਰਮਨ ਆਨੰਦ, ਦੀਪੂ, ਵਰਿੰਦਰ, ਸੰਦੀਪ ਕਸ਼ਯਪ, ਬੱਬੂ ਪੰਡਿਤ, ਕ੍ਰਿਸ਼ਨ ਗੋਪਾਲ, ਡੇਵਿਡ, ਤਜਿੰਦਰ ਵਾਲੀਆ, ਨਰਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਸੁਮਿਤ ਕੁਮਾਰ, ਅਰੁਣ ਖੋਸਲਾ, ਪ੍ਰੇਮ ਅਰੋੜਾ, ਸੁਮਿਤ ਕੁਮਾਰ, ਹਾਰਦਿਕ, ਕਾਰਤਿਕ, ਕਿ੍ਸ਼ਨ ਕੁਮਾਰ, ਗੋਨੀ ਦੌਲਤਪੁਰ, ਕ੍ਰਿਸ਼ਨ ਗੋਪਾਲ, ਡੇਵਿਡ, ਨਰਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਲਵੀ ਕੁਮਾਰ, ਹਰਜਿੰਦਰ ਸਿੰਘ, ਜਸਪਾਲ ਸਿੰਘ, ਹਰਦੀਪ ਸਿੰਘ, ਪਲਵਿੰਦਰ ਸਿੰਘ, ਵਿਕਰਾਂਤ ਵਾਲੀਆ, ਰਾਜਨ ਭੱਲਾ, ਮੁਕੇਸ਼ ਅਰੋੜਾ, ਅਨਿਲ ਕੁਮਾਰ, ਰਾਜਨ, ਸ਼ਿਵਮ ਠਾਕੁਰ ਤੇ ਤਜਿੰਦਰ ਵਾਲੀਆ ਸਮੇਤ ਹੋਰ ਮੈਂਬਰ ਹਾਜ਼ਰ ਸਨ।