ਸਾਰੀਆਂ ਸਿਹਤ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾਵੇ : ਡਾ. ਭਗਤ
ਸਿਵਲ ਸਰਜਨ ਵਲੋਂ ਸੀ.ਐਚ.ਸੀ ਪਾਸ਼ਟ ਦਾ ਦੌਰਾ, ਸਟਾਫ ਨਾਲ ਅਹਿਮ ਮੀਟਿੰਗ
Publish Date: Tue, 21 Apr 2026 08:47 PM (IST)
Updated Date: Tue, 21 Apr 2026 08:49 PM (IST)

ਸਿਵਲ ਸਰਜਨ ਨੇ ਸੀਐੱਚਸੀ ਪਾਸ਼ਟ ਦਾ ਕੀਤਾ ਦੌਰਾ, ਸਟਾਫ ਨਾਲ ਅਹਿਮ ਮੀਟਿੰਗ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਸਿਵਲ ਸਰਜਨ ਕਪੂਰਥਲਾ ਡਾਕਟਰ ਸੰਜੀਵ ਭਗਤ ਨੇ ਅੱਜ ਸੀਐੱਚਸੀ ਪਾਸ਼ਟ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਏਐੱਨਐੱਮਜ਼, ਐੱਲਐੱਚ ਵੀਜ਼ਾ, ਸੀਐੱਚਓਜ਼, ਆਸ਼ਾ ਫੈਸਿਲਟੇਟਰਾਂ ਤੇ ਹੋਰ ਸਟਾਫ ਮੈਂਬਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵੱਖ-ਵੱਖ ਸਿਹਤ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਸੰਜੀਵ ਭਗਤ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਦਾ ਜਾਇਜ਼ਾ ਲਿਆ ਗਿਆ ਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮਾਂ ਦੀ ਰੂਪਰੇਖਾ ਉਲੀਕੀ ਗਈ। ਮੀਟਿੰਗ ਦੌਰਾਨ ਸੀਐੱਚਸੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਕਿਸੇ ਵੀ ਤਰਾਂ ਦੀ ਸਥਿਤੀ ਨਾਲ ਨਿਪਟਣ ਲਈ ਸਿਹਤ ਵਿਭਾਗ ਦੇ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਦੀਆਂ ਟੀਮਾਂ ਤਿਆਰ ਰਹਿਣ। ਇਸ ਦੇ ਨਾਲ ਹੀ ਸਿਵਲ ਸਰਜਨ ਨੇ ਸਿਹਤ ਸੰਸਥਾ ਦਾ ਰਿਕਾਰਡ ਠੀਕ ਕਰਨ ਤੇ ਇੰਪਰੂਵ ਕਰਨ ਲਈ ਵੀ ਕਿਹਾ ਗਿਆ। ਇਸ ਮੌਕੇ ਉਨ੍ਹਾਂ ਨਿਰਦੇਸ਼ ਦਿੱਤੇ ਕਿ ਸਰਕਾਰ ਵੱਲੋਂ ਜੋ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਦਾ ਲਾਭ ਹਰ ਵਰਗ ਨੂੰ ਮਿਲਣਾ ਚਾਹੀਦਾ ਹੈ। ਡਾ. ਭਗਤ ਨੇ ਸਖ਼ਤੀ ਨਾਲ ਹਦਾਇਤ ਕਰਦੇ ਹੋਏ ਕਿਹਾ ਕਿ ਸਿਹਤ ਸੰਸਥਾ ਵਿਚ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਸਾਰੇ ਹੀ ਸਟਾਫ ਨੂੰ ਕਿਹਾ ਕਿ ਉਹ ਨੈਸ਼ਨਲ ਪ੍ਰੋਗਰਾਮਾਂ ਦੀ ਸਮੇਂ-ਸਮੇਂ ’ਤੇ ਆਪਣੇ ਪੱਧਰ ’ਤੇ ਜ਼ਰੂਰ ਸਮੀਖਿਆ ਕਰਨ, ਉਨ੍ਹਾਂ ਇਸ ਤੋਂ ਇਲਾਵਾ ਸਟੇਟ ਹੈੱਡਕੁਆਰਟਰ ਤੋਂ ਮਿਲੀਆਂ ਹਦਾਇਤਾਂ ਤੋਂ ਵੀ ਸਾਰਿਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਵਜੀਤ ਸਿੰਘ ਵੱਲੋਂ ਗੈਰ ਸੰਚਰੀ ਰੋਗਾਂ ਦੀ ਰੋਕਥਾਮ ਸੰਬਧੀ, ਪਰਿਵਾਰ ਨਿਯੋਜਨ ਸੰਬਧੀ, ਸਟੇਮੀ ਪ੍ਰੋਗਰਾਮ ਸੰਬਧੀ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿਚ ਆਮ ਆਦਮੀ ਕਲੀਨਿਕਾਂ, ਮੈਟਰਨਲ ਹੈਲਥ, ਟੀਬੀ ਕੰਟਰੋਲ ਪ੍ਰੋਗਰਾਮ, ਟੈਲੀ ਮਾਨਸ, ਮੁੱਖ ਮੰਤਰੀ ਸਿਹਤ ਯੋਜਨਾ ਸਮੇਤ ਸਾਰੇ ਹੀ ਸਿਹਤ ਪ੍ਰੋਗਰਾਮਾਂ ਤੇ ਵਿਸਥਾਰ ਨਾਲ ਚਰਚਾ ਹੋਈ। ਇਸ ਮੌਕੇ ਐੱਸਐੱਮਓ ਡਾ. ਸਿਮਰਦੀਪ ਕੌਰ, ਡਾ. ਕਿਰਨਦੀਪ ਕੌਰ, ਡਾ. ਸੁਮਨਦੀਪ ਸਿੰਘ, ਐੱਮ ਐਂਡ ਈਓ ਰਾਮ ਸਿੰਘ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।