ਸੀਆਈਏ ਸਟਾਫ ਕਪੂਰਥਲਾ ਵੱਲੋਂ 2 ਦੇਸੀ ਪਿਸਤੌਲਾਂ ਸਣੇ 2 ਕਾਬੂ
ਸੀ.ਆਈ.ਏ ਸਟਾਫ ਕਪੂਰਥਲਾ ਵੱਲੋਂ 02 ਦੇਸੀ ਪਿਸਟਲਾਂ ਸਮੇਤ 2 ਕਾਬੂ
Publish Date: Fri, 20 Feb 2026 07:50 PM (IST)
Updated Date: Fri, 20 Feb 2026 07:51 PM (IST)

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਗੌਰਵ ਤੂਰਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਵਿਚ ਕਾਰਵਾਈ ਕਰਦਿਆਂ ਸੀਆਈਏ ਸਟਾਫ ਕਪੂਰਥਲਾ ਵੱਲੋਂ 2 ਦੇਸੀ ਪਿਸਤੌਲਾਂ ਸਮੇਤ 2 ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪ੍ਰਭਜੋਤ ਸਿੰਘ ਵਿਰਕ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਕਪੂਰਥਲਾ ਨੇ ਦੱਸਿਆ ਕਿ ਸੁਖਪਾਲ ਸਿੰਘ ਉੱਪ ਪੁਲਿਸ ਕਪਤਾਨ, ਐੱਨਡੀਪੀਐੱਸ ਕਪੂਰਥਲਾ ਤੇ ਐੱਸਆਈ ਰਮਨ ਕੁਮਾਰ ਇੰਚਾਰਜ ਸੀਆਈਏ ਕਪੂਰਥਲਾ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਸਨ, ਜਿਸ ਤਹਿਤ ਕਾਰਵਾਈ ਕਰਦਿਆਂ ਏਐੱਸਆਈ ਜਸਵੀਰ ਸਿੰਘ ਸੀਆਈਏ ਕਪੂਰਥਲਾ ਨੇ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਕੱਚਾ ਰਸਤਾ ਵਿਲਾ ਕੋਠੀ ਤੋਂ ਜੋਬਨਦੀਪ ਸਿੰਘ ਉਰਫ ਤਾਊ ਪੁੱਤਰ ਜੀਤ ਲਾਲ ਵਾਸੀ ਕੋਕਲਪੁਰ ਥਾਣਾ ਕੋਤਵਾਲੀ ਕਪੂਰਥਲਾ ਤੇ ਕਰਨ ਕੁਮਾਰ ਉਰਫ ਕਰਨ ਪੁੱਤਰ ਕੁਲਵਿੰਦਰ ਵਾਸੀ ਵਾਰਡ ਨੰਬਰ 9 ਬੇਗੋਵਾਲ ਥਾਣਾ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਨੂੰ ਕਾਬੂ ਕਰਕੇ ਜੋਬਨਦੀਪ ਸਿੰਘ ਉਰਫ ਤਾਊ ਦੀ ਤਲਾਸ਼ੀ ਕਰਨ ’ਤੇ 1 ਦੇਸੀ ਪਿਸਟਲ 32 ਬੋਰ ਤੇ 3 ਜ਼ਿੰਦਾ ਰੌਂਦ ਤੇ ਕਰਨ ਕੁਮਾਰ ਉਰਫ ਕਰਨ ਦੀ ਤਲਾਸ਼ੀ ਕਰਨ ’ਤੇ 1 ਦੇਸੀ ਪਿਸਟਲ 32 ਬੋਰ ਤੇ 2 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ, ਜਿਸ ਸਬੰਧੀ ਮੁਕੱਦਮਾ ਨੰਬਰ 34 ਮਿਤੀ 19.02.2026 ਅ/ਧ 25 ਅਸਲਾ ਐਕਟ ਥਾਣਾ ਕੋਤਵਾਲੀ ਕਪੂਰਥਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।