ਚਰਚ ਬਚਾਓ ਮੋਰਚੇ ਨੇ ਕੀਤੀਆਂ ਡੀਸੀ ਨਾਲ ਵਿਚਾਰਾਂ
ਚਰਚ ਬਚਾਓ ਮੋਰਚੇ ਵੱਲੋਂ ਡੀ.ਸੀ ਨਾਲ ਮੀਟਿੰਗ
Publish Date: Thu, 23 Apr 2026 07:29 PM (IST)
Updated Date: Fri, 24 Apr 2026 04:08 AM (IST)

* ਪਵਿੱਤਰ ਅਸਥਾਨ ’ਚ ਹੋ ਰਹੇ ਗਲਤ ਕੰਮ ਤੁਰੰਤ ਬੰਦ ਹੋਣ : ਅਟਵਾਲ ਕੈਪਸ਼ਨ: 23ਕੇਪੀਟੀ23 ਚਰਚ ਬਚਾਓ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਨੂੰ ਮਿਲ ਕੇ ਮੰਗ ਪੱਤਰ ਸੌਂਪਦੇ ਹੋਏ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਚਰਚ ਬਚਾਓ ਮੋਰਚਾ ਕਪੂਰਥਲਾ ਦਾ ਵਫ਼ਦ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਨੂੰ ਮਿਲਿਆ ਤੇ ਡੈਲੀਗੇਸ਼ਨ ਵੱਲੋਂ ਇਕ ਮੰਗ ਪੱਤਰ ਸੌਂਪਿਆ ਗਿਆ। ਡਿਪਟੀ ਕਮਿਸ਼ਨਰ ਵਲੋਂ ਡੈਲੀਗੇਸ਼ਨ ਦੀ ਗੱਲ ਧਿਆਨ ਨਾਲ ਸੁਣੀ ਗਈ ਅਤੇ ਯੋਗ ਕਾਰਵਾਈ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ‘ਤੇ ਮੋਰਚੇ ਨਾਲ ਜੁੜੀਆਂ ਨਵੀਆਂ ਧਿਰਾਂ ਦੇ ਨੁਮਾਇਦਿਆਂ ਦਾ ਸੁਆਗਤ ਕੀਤਾ ਗਿਆ। ਚਰਚ ਬਚਾਓ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਧਿਆਨ ਵਿੱਚ ਲਿਆਂਦਾ ਕਿ ਜੋ ਅੱਜ ਕੱਲ ਜਗਤਜੀਤ ਕਲੱਬ ਅਖਵਾਉਂਦਾ ਹੈ ਉਹ ਅਸਲ ਵਿੱਚ ਚਰਚ ਹੈ ਜੋ ਰਾਜੇ ਦੁਆਰਾ ਇਸਾਈ ਭਾਈਚਾਰੇ ਦੇ ਲੋਕਾਂ ਵਾਸਤੇ ਬਣਾਇਆ ਗਿਆ ਸੀ। ਇਹ ਪਿਛਲੇ ਸਮਿਆਂ ਤੋਂ ਗਲਤ ਹੱਥਾਂ ਵਿੱਚ ਹੈ । ਪੁਰਾਤਨ ਚਰਚ ਵਿੱਚ ਗਲਤ ਕੰਮ ਚੱਲ ਰਹੇ ਹਨ, ਜਿਸ ਨਾਲ ਇਸਾਈ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਚੋਟ ਪਹੁੰਚ ਰਹੀ ਹੈ । ਚਰਚ ਬਚਾਓ ਮੋਰਚੇ’ ਦੇ ਆਗੂਆਂ ਇਹ ਵੀ ਗੱਲ ਧਿਆਨ ਵਿੱਚ ਲਿਆਂਦੀ ਗਈ ਕੇ ਪੁਰਾਤਨ ਚਰਚ ਵਿੱਚ ਹੋ ਰਹੇ ਗਲਤ ਕੰਮਾਂ ਨੂੰ ਰੁਕਵਾਉਣ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਅਨੇਕਾਂ ਵਾਰ ਮਿਲ ਕੇ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ ਪਰ ਪ੍ਰਸ਼ਾਸ਼ਨ ਵਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ । ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਚ ਬਚਾਓ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਪਿਛਲੇ ਸਾਲ ਅਪ੍ਰੈਲ 2025 ਨੂੰ ਪੁਰਤਾਨ ਚਰਚ ਨੂੰ ਨਿਲਾਮ ਕਰਨ ਦੀਆਂ ਸਾਜਿਸ਼ਾਂ ਘੜੀਆਂ ਗਈਆਂ ਸੀ, ਜਿਸ ਨੂੰ ਲੰਮੀ ਜੱਦੋ ਜਹਿਦ ਕਰਕੇ ‘ਚਰਚ ਬਾਚਾਓ ਮੋਰਚੇ’ ਨੇ ਨਾਕਾਮ ਕਰਵਾਇਆ ਹੈ। ਪੁਰਤਾਨ ਚਰਚ ਨੂੰ ਗਲਤ ਹੱਥਾਂ ਵਿੱਚੋਂ ਛੁਡਵਾਉਣ ਲਈ ਚਰਚ ਬਚਾਓ ਮੋਰਚਾ ਪਿਛਲੇ ਇੱਕ ਸਾਲ ਤੋਂ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਇਸ ਮੌਕੇ ਮੋਰਚੇ ਦੇ ਸਲਾਹਕਾਰ ਰਾਜਵਿੰਦਰ ਸਿੰਘ, ਦਲਜੀਤ ਗਿੱਲ ਪ੍ਰਧਾਨ ਪਾਵਨ ਜੋਤੀ ਸੰਗ, ਬਲਦੇਵ ਰਾਜ ਅਟਵਾਲ, ਬਖਸ਼ੀਸ਼ ਸਹੋਤਾ, ਰਾਜੂ ਮਸੀਹ, ਸਰਪੰਚ ਬਲਦੇਵ ਕਾਸਮਪੁਰ, ਸੁਬਾਸ਼ ਬੈਂਸ, ਸਿਸਟਰ ਨਰਗਿਸ ਪ੍ਰਧਾਨ ਇਸਤਰੀ ਵਿੰਗ ਹਾਜ਼ਰ ਸਨ।