ਕਿਸਾਨਾਂ ਨੇ ਚਿੱਪ ਵਾਲੇ ਮੀਟਰ ਲਾਹੇ
ਖੈੜਾ ਦੋਨਾ ਸਬ-ਡਵੀਜ਼ਨ ’ਚ ਚਿੱਪ ਵਾਲੇ ਮੀਟਰ ਲਾਹ ਕੇ ਬਿਜਲੀ ਦਫ਼ਤਰ ਵਿਖੇ ਜਮ੍ਹਾਂ ਕਰਵਾਏ
Publish Date: Tue, 27 Jan 2026 07:34 PM (IST)
Updated Date: Tue, 27 Jan 2026 07:37 PM (IST)
ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਅੱਜ ਜ਼ੋਨ ਬਾਬਾ ਬੰਦਾ ਸਿੰਘ ਬਹਾਦਰ ਦੇ ਜ਼ੋਨ ਪ੍ਰਧਾਨ ਜੋਗਾ ਸਿੰਘ ਤੇ ਜ਼ਿਲ੍ਹਾ ਸੰਗਠਨ ਪ੍ਰਧਾਨ ਸ਼ੇਰ ਸਿੰਘ ਮਾਹੀਵਾਲ ਦੀ ਅਗਵਾਈ ਹੇਠ ਚਿੱਪ ਵਾਲੇ ਬਿਜਲੀ ਮੀਟਰ ਲਾਹ ਕੇ ਬਿਜਲੀ ਦਫ਼ਤਰ ਖੈੜਾ ਮੰਦਰ, ਕਪੂਰਥਲਾ ਵਿਖੇ ਜਮ੍ਹਾਂ ਕਰਵਾਏ ਗਏ। ਇਹ ਮੀਟਰ ਐੱਸਡੀਓ ਗੁਰਨਾਮ ਸਿੰਘ ਬਾਜਵਾ ਦੇ ਦਫ਼ਤਰ ਅਧੀਨ ਆਉਂਦੇ ਪਿੰਡਾਂ ਬਿਹਾਰੀਪੁਰ, ਸਿੱਧਵਾਂ, ਤੋਗਾਂ ਵਾਲਾ, ਕੜਾਲਾ ਖੁਰਦ ਤੇ ਡਡਵਿੰਡੀ ਦੇ ਘਰਾਂ ਵਿਚੋਂ ਉਤਾਰ ਕੇ ਜਮ੍ਹਾਂ ਕਰਵਾਏ ਗਏ। ਇਸ ਮੌਕੇ ਬਲਵਿੰਦਰ ਸਿੰਘ, ਸਤਨਾਮ ਸਿੰਘ, ਤੇਗਾ ਸਿੰਘ, ਨਿਰਵੈਲ ਸਿੰਘ, ਸਰਜੀਤ ਸਿੰਘ, ਅਵਤਾਰ ਸਿੰਘ, ਗੁਰਦੇਵ ਸਿੰਘ, ਪਿਆਰਾ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਲੱਖਤਿਆਰ ਸਿੰਘ, ਚਮਨ ਲਾਲ (ਮੈਂਬਰ), ਸੂਬਾ ਸਿੰਘ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਬੀਬੀਆਂ ਵਿਚ ਹਰਪ੍ਰੀਤ ਕੌਰ, ਕੁਲਵਿੰਦਰ ਕੌਰ, ਸੁਰਜੀਤ ਕੌਰ, ਹਰਜੀਤ ਕੌਰ, ਪਰਮਜੀਤ ਕੌਰ, ਜੋਤੀ, ਜਸਵੀਰ ਕੌਰ, ਬਲਵਿੰਦਰ ਕੌਰ ਅਤੇ ਨਿਰਮਲ ਕੌਰ ਨੇ ਵੀ ਸ਼ਮੂਲੀਅਤ ਕੀਤੀ ।