ਪੰਜਾਬ ਦੇ ਸੱਭਿਆਚਾਰ ਨੂੰ ਚਾਰ ਚੰਦ ਲਾਉਂਦੇ ਹਨ ਛਿੰਝ ਮੇਲੇ : ਖੋਜੇਵਾਲ
ਪੰਜਾਬ ਦੇ ਸੱਭਿਆਚਾਰ ਨੂੰ ਚਾਰ ਚੰਦ ਲਾਉਂਦੇ ਹਨ ਛਿੰਝ ਮੇਲੇ : ਖੋਜੇਵਾਲ
Publish Date: Thu, 12 Mar 2026 09:37 PM (IST)
Updated Date: Thu, 12 Mar 2026 09:39 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਬਾਬਾ ਛਨਾਕੀ ਸ਼ਾਹ ਦੀ ਯਾਦ ਵਿਚ ਚੇਲਾ ਪਰਿਵਾਰ ਖੋਜੇਵਾਲ ਵੱਲੋਂ ਪਿੰਡ ਖੋਜੇਵਾਲ ਵਿਖੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਦਾ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਖੋਜੇਵਾਲ ਨੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਹੋਣ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹੋਏ ਪੇਂਡੂ ਖੇਡ ਮੇਲਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਹੋਣ ਵਾਲੇ ਪੇਡੂ ਖੇਡ ਮੁਕਾਬਲੇ ਤੇ ਸੱਭਿਆਚਾਰਕ ਮੇਲੇ ਸਾਡੀ ਸੰਸਕ੍ਰਿਤੀ ਤੇ ਅਮੀਰ ਵਿਰਸੇ ਦੇ ਪ੍ਰਤੀਕ ਹਨ। ਅਖਾੜੇ ਤੇ ਕੁਸ਼ਤੀ, ਕਬੱਡੀ, ਦੰਗਲ, ਛਿੰਝ ਮੇਲੇ ਸਾਡੀ ਸ਼ਾਨ ਹਨ, ਇਨ੍ਹਾਂ ਦਾ ਵਿਸਥਾਰ ਹੋਣਾ ਚਾਹੀਦਾ ਹੈ। ਅਜਿਹੇ ਪ੍ਰੋਗਰਾਮਾ ਦੇ ਆਯੋਜਨ ਕਰਨ ਵਾਲੇ ਕਲੱਬ ਤੇ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ, ਜੋ ਅਜਿਹੇ ਸ਼ਲਾਘਾਯੋਗ ਉੱਦਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਛਿੰਝਾਂ ਦਾ ਪੈਣਾ ਸਾਡੇ ਖੁਸ਼ਹਾਲ ਤੇ ਰੰਗਲੇ ਪੰਜਾਬ ਦਾ ਵਿਰਸਾ ਹਨ। ਉਨ੍ਹਾਂ ਨੇ ਪੰਜਾਬ ਦੀ ਇਸ ਅਮੀਰ ਵਿਰਾਸਤ ਨੂੰ ਨਾ ਸਿਰਫ ਸਾਂਭਿਆ ਹੈ, ਸਗੋਂ ਬੜੀ ਸ਼ਿੱਦਤ ਨਾਲ ਅੱਗੇ ਵੀ ਵਧਾ ਰਹੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਹੋਣ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦੇ ਨੌਜਵਾਨਾਂ ਲਈ ਪਿੰਡਾਂ ਵਿਚ ਖੇਡਾਂ ਲਈ ਢੁੱਕਵਾਂ ਮਾਹੌਲ ਬਣਾਉਣ ਦੀ ਲੋੜ ਹੈ। ਉਨ੍ਹਾਂ ਨੇ ਪੇਂਡੂ ਖੇਡ ਮੇਲਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਹੋਣ ਵਾਲੇ ਪੇਡੂ ਖੇਡ ਮੁਕਾਬਲੇ ਤੇ ਸੱਭਿਆਚਾਰਕ ਮੇਲੇ ਸਾਡੀ ਸੰਸਕ੍ਰਿਤੀ ਤੇ ਅਮੀਰ ਵਿਰਸੇ ਦੇ ਪ੍ਰਤੀਕ ਹਨ। ਅਖਾੜੇ ਤੇ ਕੁਸ਼ਤੀ, ਕਬੱਡੀ, ਦੰਗਲ, ਛਿੰਝ ਮੇਲੇ ਸਾਡੀ ਸ਼ਾਨ ਹਨ, ਇਨ੍ਹਾਂ ਦਾ ਵਿਸਥਾਰ ਹੋਣਾ ਚਾਹੀਦਾ ਹੈ। ਅਜਿਹੇ ਪ੍ਰੋਗਰਾਮਾਂ ਦੇ ਆਯੋਜਨ ਕਰਨ ਵਾਲੇ ਕਲੱਬ ਤੇ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ, ਜੋ ਅਜਿਹੇ ਸ਼ਲਾਘਾਯੋਗ ਉੱਦਮ ਕਰ ਰਹੀਆਂ ਹਨ। ਇਸ ਮੌਕੇ ’ਤੇ ਜੌਗਿੰਦਰ ਸਿੰਘ ਫੌਜੀ, ਸੁਰਜੀਤ ਸਿੰਘ ਬਿੱਟੂ, ਜਸਵੀਰ ਸਿੰਘ ਜੱਗਾ, ਸੁਖਵਿੰਦਰ ਸਿੰਘ ਸੁਖੀ ਹੌਲੈਂਡ, ਕਪੂਰ ਸਿੰਘ ਦਿਉਲ, ਲਖੀ ਦਿਉਲ, ਰੌਣਕੀ ਰਾਮ, ਸਰਬਜੀਤ ਸਿੰਘ ਦਿਉਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।