ਚੌਕੀ ਇੰਚਾਰਜ ਜਸਵੀਰ ਸਿੰਘ ਸਨਮਾਨਿਤ
ਚਹੇੜੂ ਪੁਲਿਸ ਚੌਂਕੀ ਇੰਚਾਰਜ ਏ ਐਸ ਆਈ ਸ੍ ਜਸਵੀਰ ਸਿੰਘ ਸਨਮਾਨਿਤ
Publish Date: Fri, 05 Jun 2026 07:50 PM (IST)
Updated Date: Fri, 05 Jun 2026 07:53 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ
ਫਗਵਾੜਾ : ਫਗਵਾੜਾ ਦੀ ਚਹੇੜੂ ਪੁਲਿਸ ਚੌਕੀ ਵਿੱਚ ਲਗਾਤਾਰ ਹੀ ਲਗਭਗ ਇੱਕ ਸਾਲ ਤੋਂ ਵੱਧ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਚਹੇੜੂ ਪੁਲਿਸ ਚੌਕੀ ਇੰਚਾਰਜ ਏਐੱਸਆਈ ਜਸਵੀਰ ਸਿੰਘ ਨੂੰ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਇਲਾਕੇ ਵਿੱਚ ਬਿਹਤਰੀਨ ਅਤੇ ਸ਼ਲਾਘਾਯੋਗ ਸੇਵਾਵਾਂ ਨੂੰ ਲੈ ਕੇ ਆਲ ਇੰਡੀਆ ਕੰਜਿਊਮਰ ਪ੍ਰੋਟੈਕਸ਼ਨ ਆਰਗਨਾਈਜੇਸ਼ਨ ਸੂਬਾ ਪ੍ਰਧਾਨ ਅਤੇ ਉੱਘੀ ਸਮਾਜ ਸੇਵਕਾ ਮੈਡਮ ਰਜਨੀ ਬਾਲਾ ਵੱਲੋਂ ਆਪਣੀ ਟੀਮ ਸਮੇਤ ਚੌਂਕੀ ਵਿਖੇ ਸਨਮਾਨਿਤ ਕੀਤਾ ਗਿਆ। ਗੱਲਬਾਤ ਕਰਦਿਆਂ ਮੈਡਮ ਰਜਨੀ ਬਾਲਾ ਨੇ ਕਿਹਾ ਕਿ ਚਹੇੜੂ ਪੁਲਿਸ ਚੌਂਕੀ ਅਧੀਨ ਜਿੱਥੇ ਕਾਫੀ ਪਿੰਡ ਆਉਂਦੇ ਹਨ , ਉੱਥੇ ਇੱਥੋਂ ਦਾ ਮਸ਼ਹੂਰ ਲਾਅ ਗੇਟ ਮਹੇੜੂ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਦੀ 24 ਘੰਟੇ ਹੀ ਇੱਕ ਵੱਡੀ ਜਿੰਮੇਵਾਰੀ ਹੁੰਦੀ ਹੈ, ਬਾਕੀ ਪੇਂਡੂ ਇਲਾਕਿਆਂ ਦੇ ਨਾਲ ਨਾਲ ਇਸ ਇਲਾਕੇ ਵਿੱਚ ਵੀ ਚੌਕੀ ਇੰਚਾਰਜ ਸ੍ਰ ਜਸਵੀਰ ਸਿੰਘ ਅਤੇ ਉਨ੍ਹਾਂ ਦੀ ਪੂਰੀ ਚਹੇੜੂ ਪੁਲਿਸ ਟੀਮ ਵੱਲੋਂ ਲਗਾਤਾਰ ਹੀ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ। ਰਜਨੀ ਬਾਲਾ ਨੇ ਕਿਹਾ ਕਿ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲੇ ਅਜਿਹੇ ਪੁਲਿਸ ਅਫਸਰਾਂ ਤੇ ਸਾਨੂੰ ਹੀ ਨਹੀਂ ਸਗੋਂ ਪੂਰੇ ਇਲਾਕੇ ਨੂੰ ਮਾਣ ਹੈ, ਕਿਉਂਕਿ ਇਲਾਕੇ ਦੇ ਲੋਕਾਂ ਨੂੰ ਇਲਾਕੇ ਦੇ ਅਫਸਰ ਤੇ ਬੜੀਆਂ ਉਮੀਦਾਂ ਅਤੇ ਮਾਣ ਹੁੰਦਾ। ਕਿਉਂਕਿ ਇਲਾਕੇ ਦੇ ਲੋਕਾਂ ਦੀ ਸੁਰੱਖਿਆ ਇਹਨਾਂ ਦੇ ਹੱਥ ਹੀ ਹੁੰਦੀ ਹੈ, ਤੇ ਏਐਸਆਈ ਜਸਵੀਰ ਸਿੰਘ ਇੰਚਾਰਜ ਚੌਕੀ ਚਹੇੜੂ ਆਪਣੀ ਹਰ ਇੱਕ ਜਿੰਮੇਵਾਰੀ ਬੜੇ ਹੀ ਸੁਚੱਜੇ ਤਰੀਕੇ ਨਾਲ ਨਿਭਾ ਰਹੇ ਹਨ, ਜਿਨਾਂ ਤੇ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ। ਇਸ ਮੌਕੇ ਅੱਜ ਦੇ ਦਿਨ ਵਿਸ਼ਵ ਵਾਤਾਵਰਨ ਦਿਵਸ ਮੌਕੇ ਏਐਸਆਈ ਸ੍ਰ ਜਸਵੀਰ ਸਿੰਘ ਅਤੇ ਮੈਡਮ ਰਜਨੀ ਬਾਲਾ ਵੱਲੋਂ ਪੁਲਿਸ ਚੌਂਕੀ ਦੇ ਬਾਹਰ ਇੱਕ ਯਾਦਗਾਰੀ ਪੌਦਾ ਵੀ ਲਗਾਇਆ ਗਿਆ ਅਤੇ ਹੋਰਨਾਂ ਨੂੰ ਵੀ ਵੱਧ ਤੋਂ ਵੱਧ ਪੌਦੇ ਲਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸ੍ ਜਸਵੀਰ ਸਿੰਘ ਵੱਲੋਂ ਮੈਡਮ ਰਜਨੀ ਬਾਲਾ ਅਤੇ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਮੈਂ ਹਮੇਸ਼ਾ ਹੀ ਚਹੇੜੂ ਇਲਾਕੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਹਰ ਇੱਕ ਸੰਭਵ ਯਤਨ ਕਰਾਂਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿ੍ਜ ਰਾਣੀ,ਜਤਿਨ ਅਰੋੜਾ , ਮਨਜੀਤ ਸਿੰਘ,ਸ਼ਰਨਜੀਤ ਸਿੰਘ ਨਿੱਝਰ ਆਦਿ ਮੌਜੂਦ ਸਨ।