ਬਾਸੀ ਟਰੱਸਟ ਨੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੰਡੀ
ਚਰਨਜੀਤ ਸਿੰਘ ਬਾਸੀ ਮੈਮੋਰੀਅਲ ਚੈਰੀਟੇਬਲ ਟਰੱਸਟ ਨੇ ਹੋਣਹਾਰ ਵਿਿਦਆਰਥੀਆਂ ਨੂੰ ਸਕਾਲਰਸ਼ਿਪ ਵਜੋਂ ਵੰਡੇ 6 ਲੱਖ ਰੁਪਏ
Publish Date: Fri, 20 Mar 2026 06:51 PM (IST)
Updated Date: Fri, 20 Mar 2026 06:52 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਚਰਨਜੀਤ ਸਿੰਘ ਬਾਸੀ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਸਵ. ਚਰਨਜੀਤ ਸਿੰਘ ਬਾਸੀ ਤੇ ਸਵ. ਕੁਲਵਿੰਦਰ ਸਿੰਘ ਬਾਸੀ ਦੀ ਯਾਦ ਨੂੰ ਸਮਰਪਿਤ ਸਕਾਲਰਸ਼ਿਪ ਵੰਡਣ ਸਬੰਧੀ ਸਲਾਨਾ ਸਮਾਗਮ ਹਰ ਸਾਲ ਦੀ ਤਰ੍ਹਾਂ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਕਰਵਾਇਆ ਗਿਆ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਆਯੋਜਿਤ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼੍ਰੀ ਕੇਕੇ ਸਰਦਾਨਾ ਐੱਮਡੀ ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿ. ਫਗਵਾੜਾ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਕੁੱਲ 6 ਲੱਖ ਰੁਪਏ ਦੀ ਰਕਮ ਦੇ ਵਜ਼ੀਫੇ ਵੰਡਣ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਦਾ ਸਾਥ ਕੈਂਬਰਿਜ ਸਕੂਲ ਦੇ ਮੁੱਖ ਪ੍ਰਬੰਧਕ ਅਮਰਜੀਤ ਸਿੰਘ ਤੇ ਟਰੱਸਟ ਦੇ ਸਕੱਤਰ ਪ੍ਰੋ. ਜਸਵੰਤ ਸਿੰਘ ਗੰਢਮ ਨੇ ਦਿੱਤਾ। ਪ੍ਰੋ. ਗੰਢਮ ਨੇ ਸਵ. ਚਰਨਜੀਤ ਸਿੰਘ ਬਾਸੀ ਤੇ ਸਵ. ਕੁਲਵਿੰਦਰ ਸਿੰਘ ਬਾਸੀ ਦੇ ਜੀਵਨ ਤੇ ਸੰਘਰਸ਼ਾਂ ਬਾਰੇ ਵਿਸਥਾਰ ਨਾਲ ਚਾਣਨਾ ਪਾਇਆ ਤੇ ਹਾਜ਼ਰ ਵਿਦਿਆਰਥੀਆਂ ਨੂੰ ਉਨ੍ਹਾਂ ਤੋਂ ਸੇਧ ਲੈਣ ਤੇ ਹਰ ਸੰਘਰਸ਼ ਦਾ ਮਜਬੂਤੀ ਨਾਲ ਸਾਹਮਣਾ ਕਰਦੇ ਹੋਏ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਫਗਵਾੜਾ ਦੇ 20 ਸਕੂਲਾਂ ਵਿਚ ਪੜ੍ਹਦੇ ਕੁੱਲ 275 ਵਿਦਿਆਰਥੀਆਂ ਨੂੰ 10ਵੀਂ ਦੀ ਸਲਾਨਾ ਪ੍ਰੀਖਿਆ ਵਿਚ 80% ਤੋਂ ਵੱਧ ਅੰਕ ਪ੍ਰਾਪਤ ਕਰਨ ‘ਤੇ ਉੱਚ ਸਿੱਖਿਆ ਪ੍ਰਾਪਤੀ ਲਈ 2 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਸਕਾਲਰਸ਼ਿਪ ਦਿੱਤੀ ਗਈ ਹੈ। ਟਰੱਸਟ ਵੱਲੋਂ ਅਮਰਜੀਤ ਸਿੰਘ ਨੇ ਐਲਾਨ ਕੀਤਾ ਕਿ ਅਗਲੇ ਸਾਲ ਸਕਾਲਰਸ਼ਿਪ ਦੀ ਰਕਮ ਵਧਾ ਕੇ 7 ਲੱਖ ਰੁਪਏ ਕੀਤੀ ਜਾਵੇਗੀ ਤੇ 85% ਤੋਂ ਵੱਧ ਅੰਕ ਹਾਸਲ ਕਰਨ ਵਾਲੇ ਫਗਵਾੜਾ ਦੇ ਹਰੇਕ ਵਿਦਿਆਰਥੀ ਨੂੰ ਸਕਾਲਰਸ਼ਿਪ ਦਾ ਲਾਭ ਦਿੱਤਾ ਜਾਵੇਗਾ। ਮੁੱਖ ਮਹਿਮਾਨ ਕੇਕੇ ਸਰਦਾਨਾ ਨੇ ਟਰੱਸਟ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਖਾਸ ਤੌਰ ’ਤੇ ਵਿਗਿਆਨ ਵਿਸ਼ੇ ਵਿਚ ਦਿਲਚਸਪੀ ਲੈਣ ਲਈ ਪ੍ਰੇਰਿਆ। ਇਸ ਦੌਰਾਨ ਪ੍ਰੋ. ਤਜਿੰਦਰ ਢਿੱਲੋਂ, ਡਾ. ਪ੍ਰੋ. ਹਰਨੀਤ ਕੌਰ ਨੇ ਵੀ ਸੰਬੋਧਨ ਕਰਦਿਆਂ ਟਰੱਸਟ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਪ੍ਰਿੰਸੀਪਲ ਸ਼ਵਿੰਦਰ ਪਾਲ, ਪ੍ਰਿੰਸੀਪਲ ਮਨਜੀਤ ਸਿੰਘ, ਪਦਮ ਲਾਲ ਇਲੈਕਟਿਡ ਗਵਰਨਰ ਅਲਾਇੰਸ ਕਲੱਬ, ਤਾਰਾ ਚੰਦ ਚੁੰਬਰ ਸਕੱਤਰ ਜੀਆਰਡੀ ਕਾਲਜ, ਐੱਸਸੀ ਚਾਵਲਾ, ਪ੍ਰੋ. ਅਸ਼ੋਕ ਚੱਢਾ, ਗੁਲਾਬ ਸਿੰਘ ਠਾਕੁਰ, ਏਪੀਐੱਸ ਕੋਛੜ, ਨੇਹਾ ਗੁਪਤਾ, ਡਿਵਾਈਨ ਕਲੱਬ, ਪ੍ਰੀਤੀ ਵਧਵਾ, ਸਰਬਜੀਤ ਸਿੰਘ ਮਲਿਕ, ਲਾਇਨ ਸੁਖਵਿੰਦਰ ਸਿੰਘ ਟੈਰੀ, ਬਲੱਡ ਬੈਂਕ ਦੇ ਪ੍ਰਬੰਧਕ ਹਰਬੰਸ ਲਾਲ, ਪ੍ਰਿੰ. ਗੁਰਮੀਤ ਪਲਾਹੀ, ਟੀਡੀ ਚਾਵਲਾ ਆਦਿ ਹਾਜ਼ਰ ਸਨ।