ਚੰਦਨ ਮਹਿਰਾ ਬਣੇ ਸ਼ਿਵ ਸੈਨਾ ਯੂਬੀਟੀ ਦੇ ਉਪ ਪ੍ਰਧਾਨ
ਚੰਦਨ ਮਹਿਰਾ ਬਣੇ ਸ਼ਿਵ ਸੈਨਾ ਯੂਬੀਟੀ ਦੇ ਉਪ ਪ੍ਰਧਾਨ,
Publish Date: Thu, 26 Mar 2026 07:30 PM (IST)
Updated Date: Thu, 26 Mar 2026 07:32 PM (IST)

ਫਗਵਾੜਾ : ਸ਼ਿਵ ਸੈਨਾ ਯੂਬੀਟੀ ਦੀ ਇਕ ਵਿਸ਼ੇਸ਼ ਮੀਟਿੰਗ ਸ਼ਹਿਰੀ ਪ੍ਰਧਾਨ ਰਮਨ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਦੇ ਮਾਰਗਦਰਸ਼ਨ 'ਤੇ ਚੰਦਨ ਮਹਿਰਾ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਆਪਣੀ ਨਿਯੁਕਤੀ 'ਤੇ ਚੰਦਨ ਮਹਿਰਾ ਨੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਤੇ ਸ਼ਹਿਰੀ ਪ੍ਰਧਾਨ ਰਮਨ ਸ਼ਰਮਾ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਲਗਨ ਨਾਲ ਨਿਭਾਉਣਗੇ ਤੇ ਪਾਰਟੀ ਦੇ ਵਿਸਥਾਰ ਵਿਚ ਪੂਰਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਉਹ ਬਾਲਾ ਸਾਹਿਬ ਠਾਕਰੇ ਦੇ ਵਿਖਾਏ ਰਾਸਤੇ ’ਤੇ ਚੱਲਦਿਆਂ ਸਮਾਜ ਸੇਵਾ ਵਿਚ ਯੋਗਦਾਨ ਦੇਣਗੇ। ਇਸ ਮੌਕੇ ਮੌਜੂਦ ਸ਼ਿਵ ਸੈਨਿਕਾਂ ਨੇ ਉਨ੍ਹਾਂ ਨੂੰ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਿਵ ਸੈਨਾ ਯੂਬੀਟੀ ਦੇ ਸ਼ਹਿਰੀ ਪ੍ਰਧਾਨ ਰਮਨ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਇਕਜੁਟ ਕਰਨਾ ਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਹੈ, ਜਿਸ ਲਈ ਉਹ ਦਿਨ-ਰਾਤ ਵਚਨਬੱਧ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਰੁਪੇਸ਼ ਧੀਰ (ਸੀਨੀਅਰ ਸ਼ਿਵ ਸੈਨਾ ਆਗੂ), ਬਲਜੀਤ (ਸਾਬਕਾ ਪੰਜਾਬ ਯੂਥ ਮੀਤ ਪ੍ਰਧਾਨ), ਮਨੋਜ ਸ਼ਰਮਾ, ਮਾਣਿਕ (ਸਾਬਕਾ ਸੰਯੁਕਤ ਸਕੱਤਰ ਪੰਜਾਬ ਯੁਵਾ ਸੈਨਾ), ਜਤਿੰਦਰ ਅਰਬਨ ਅਸਟੇਟ, ਰਾਜ ਭਾਰਦਵਾਜ, ਅਨੂਪ ਦੁੱਗਲ, ਸਾਬਕਾ ਸਰਪੰਚ ਰਾਜ ਕੁਮਾਰ, ਡਾ. ਰਾਕੇਸ਼ ਪਾਲ ਗੋਬਿੰਦ ਪੁਰਾ, ਅੰਮ੍ਰਿਤਪਾਲ ਸਿੰਘ, ਕੈਲਾਸ਼ੀ, ਰਾਕੇਸ਼ ਕੰਡਾ ਆਦਿ ਵੀ ਮੌਜੂਦ ਸਨ।