ਆਧੁਨਿਕ ਕਲਾਸ ਰੂਮ ਵਿਦਿਆਰਥੀਆਂ ਨੂੰ ਕੀਤਾ ਸਮਰਪਿਤ
ਚੇਅਰਮੈਨ ਕੰਵਰ ਇਕਬਾਲ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਨੱਥੂ ਚਾਹਲ ਵਿਖੇ ਆਧੁਨਿਕ ਕਲਾਸ ਰੂਮ ਕੀਤਾ ਵਿਦਿਆਰਥੀਆਂ ਨੂੰ ਸਮਰਪਿਤ
Publish Date: Sat, 18 Apr 2026 06:49 PM (IST)
Updated Date: Sat, 18 Apr 2026 06:51 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਿੱਖਿਆ ਕ੍ਰਾਂਤੀ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਪਿੰਡ ਨੱਥੂ ਚਾਹਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਮਿਲੀ 9 ਲੱਖ 55 ਹਜ਼ਾਰ ਰੁਪਏ ਦੀ ਗਰਾਂਟ ਨਾਲ ਐੱਲਈਡੀ ਪੈਨਲ ਤੇ ਫਰਨੀਚਰ ਨਾਲ ਲੈਸ ਨਵੇਂ ਉਸਾਰੇ ਆਧੁਨਿਕ ਕਲਾਸ ਰੂਮ ਦਾ ਉਦਘਾਟਨੀ ਸਮਾਗਮ ਸ਼ਾਨਦਾਰ ਤਰੀਕੇ ਨਾਲ ਨੇਪਰੇ ਚੜ੍ਹਿਆ। ਮੁੱਖ ਮਹਿਮਾਨ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਚੇਅਰਮੈਨ, ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਕਪੂਰਥਲਾ ਨੇ ਆਪਣੇ ਸਾਥੀਆਂ ਨਾਲ ਪੁੱਜ ਕੇ ਆਧੁਨਿਕ ਕਲਾਸ ਰੂਮ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ, ਹੈੱਡ ਟੀਚਰ ਦੀਪਕ ਕੁਮਾਰ, ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਗੁਰਦੇਵ ਸਿੰਘ ਚਾਹਲ ਅਤੇ ਸਰਪੰਚ ਦਲਵਿੰਦਰ ਸਿੰਘ ਸਮੇਤ ਸਮਾਗਮ ਵਿੱਚ ਸ਼ਾਮਿਲ ਹੋਰ ਸ਼ਖਸ਼ੀਅਤਾਂ ਨੇ ਫੁੱਲਾਂ ਦੇ ਬੁੱਕੇ ਨਾਲ ਮੁੱਖ ਮਹਿਮਾਨ ਕੰਵਰ ਇਕਬਾਲ ਸਿੰਘ ਦਾ ਸਵਾਗਤ ਕੀਤਾ। ਸਰਪੰਚ ਦਲਵਿੰਦਰ ਸਿੰਘ ਤੇ ਗੁਰਦੇਵ ਸਿੰਘ ਚਾਹਲ ਨੇ ਸਰਕਾਰ ਦੀ ਮਦਦ ਨਾਲ ਚਲਾਏ ਜਾ ਰਹੇ ਸਕੂਲ ਦੀਆਂ ਪ੍ਰਾਪਤੀਆਂ ਦਾ ਵਿਸ਼ੇਸ਼ ਵਰਣਨ ਕੀਤਾ। ਗ੍ਰਾਮ ਪੰਚਾਇਤ ਨੱਥੂ ਚਾਹਲ ਅਤੇ ਪਤਵੰਤੇ ਸੱਜਣਾਂ ਨੇ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ, ਬਲਾਕ ਸਿੱਖਿਆ ਅਫਸਰ ਕਪੂਰਥਲਾ-1 ਰਾਜੇਸ਼ ਕੁਮਾਰ, ਸੀਐੱਚਟੀ, ਨੀਰੂ ਬਾਲਾ, ਜੈਮਲ ਸਿੰਘ, ਗੁਰਿੰਦਰ ਸਿੰਘ, ਬਲਾਕ ਕਪੂਰਥਲਾ ਦੇ ਸਮੂਹ ਅਧਿਆਪਕਾਂ ਨੇ ਵੱਡੇ ਪੱਧਰ ਤੇ ਪ੍ਰੋਗਰਮ ਵਿੱਚ ਸ਼ਿਰਕਤ ਕੀਤੀ। ਹੈੱਡ ਟੀਚਰ ਦੀਪਕ ਕੁਮਾਰ, ਸਮੂਹ ਸਟਾਫ਼ ਅਤੇ ਐੱਸਐੱਮਸੀ ਕਮੇਟੀ ਮੈਂਬਰਾਂ ਨੇ ਆਏ ਹੋਏ ਸਾਰੇ ਹੀ ਪਤਵੰਤੇ ਸੱਜਣਾਂ ਦਾ ਹਾਰਦਿਕ ਸਵਾਗਤ ਕੀਤਾ। ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ ਨੇ ਮੁੱਖ ਮਹਿਮਾਨ ਕੌਮਾਂਤਰੀ ਸ਼ਾਇਰ ਅਤੇ ਚੇਅਰਮੈਨ ਕੰਵਰ ਇਕਬਾਲ ਸਿੰਘ ਸਮੇਤ ਆਈਆਂ ਹੋਈਆਂ ਸ਼ਖ਼ਸੀਅਤਾਂ ਵਿੱਚ ਸ਼ਾਮਿਲ, ਕਰਨੈਲ ਸਿੰਘ ਘੁੰਮਣ ਹਲਕਾ ਕੋਆਰਡੀਨੇਟਰ ਐਜੂਕੇਸ਼ਨ ਵਿੰਗ, ਸੂਫ਼ੀ ਗਾਇਕ ਤੇਜਬੀਰ ਸਿੰਘ, ਬਲਵਿੰਦਰ ਮਸੀਹ ਵਾਈਸ ਪ੍ਰਧਾਨ ਮਨਿਓਰਟੀ ਵਿੰਗ ਪੰਜਾਬ, ਰਵੀ ਸਿੱਧੂ ਬਲਾਕ ਪ੍ਰਧਾਨ ਮਨਿਓਰਟੀ ਵਿੰਗ, ਪੁਸ਼ਪਿੰਦਰ ਸਿੰਘ, ਹਰਸੀਰਤ ਸਿੰਘ, ਕਪਿਲ ਦੇਵ ਸੋਨੂੰ, ਜਗਦੇਵ ਥਾਪਰ, ਮਨਜੀਤ ਸਿੰਘ, ਬਲਜਿੰਦਰ ਸਿੰਘ ਲਾਡੀ, ਹਰਜਿੰਦਰ ਸਿੰਘ ਸੈਣੀ, ਇੰਦਰਪਾਲ ਸਿੰਘ ਭੋਲਾ, ਜਸਵਿੰਦਰ ਅਤੇ ਕੁਲਜੀਤ ਸਿੰਘ ਸਮੇਤ ਸਾਰੀਆਂ ਹੀ ਮਾਣਮੱਤੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।