ਬਲਾਕ ਸੰਮਤੀ ਦੇ ਚੇਅਰਪਰਸਨ ਤੇ ਡਿਪਟੀ ਚੇਅਰਮੈਨ ਦੀ ਕੀਤੀ ਤਾਜਪੋਸ਼ੀ
ਬਲਾਕ ਸੰਮਤੀ ਦੀ ਚੇਅਰਪਰਸਨ ਅਤੇ ਉਪ ਚੇਅਰਮੈਨ ਦੀ ਤਾਜਪੋਸ਼ੀ ਲਈ ਸਮਾਰੋਹ ਕਰਵਾਇਆ
Publish Date: Mon, 20 Apr 2026 09:35 PM (IST)
Updated Date: Mon, 20 Apr 2026 09:36 PM (IST)

--- ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਨਵ-ਨਿਯੁਕਤ ਚੇਅਰਪਰਸਨ ਸ੍ਰੀਮਤੀ ਗੁਰਵਿੰਦਰ ਕੌਰ ਤੇ ਡਿਪਟੀ ਚੇਅਰਮੈਨ ਮਲਕੀਅਤ ਸਿੰਘ ਨੂੰ ਦਿੱਤੀ ਵਧਾਈ ਅਮਰੀਕ ਸਿੰਘ ਮੱਲ੍ਹੀ\ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਬਲਾਕ ਸੰਮਤੀ ਦੀ ਚੇਅਰਪਰਸਨ ਤੇ ਉਪ ਚੇਅਰਮੈਨ ਦੀ ਤਾਜਪੋਸ਼ੀ ਲਈ ਸਮਾਰੋਹ ਬੀਡੀਪੀਓ ਦਫ਼ਤਰ ਸੁਲਤਾਨਪੁਰ ਰੋਡ, ਕਪੂਰਥਲਾ ਵਿਖੇ ਕਰਵਾਇਆ ਗਿਆ, ਜਿਸ ਵਿਚ ਸਾਬਕਾ ਮੰਤਰੀ ਤੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਸ੍ਰੀਮਤੀ ਗੁਰਵਿੰਦਰ ਕੌਰ (ਪਤਨੀ ਸਰਪੰਚ ਜਸਵੰਤ ਲਾਡੀ) ਪਿੰਡ ਤਲਵੰਡੀ ਵਡਿਆਈ ਨੂੰ ਬਲਾਕ ਸੰਮਤੀ ਕਪੂਰਥਲਾ ਦੇ ਚੇਅਰਪਰਸਨ ਤੇ ਪਿੰਡ ਬਿਸ਼ਨਪੁਰ ਤੋਂ ਮਲਕੀਅਤ ਸਿੰਘ ਨੂੰ ਉਪ ਚੇਅਰਮੈਨ ਬਣਨ ਲਈ ਸਮੂਹ ਕਾਂਗਰਸੀ ਵਰਕਰਾਂ ਨੂੰ ਤਾਜਪੋਸ਼ੀ ਸਮਾਗਮ ਮੌਕੇ ਅਹੁੱਦਾ ਸੰਭਾਲਣ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਫੱਵਾਰਾ ਚੌਂਕ ਵਿਚ ਸਥਿਤ ਬੀਡੀਪੀਓ ਦਫ਼ਤਰ ਵਿਚ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿਚ ਬਲਾਕ ਕਮੇਟੀ ਦੇ ਨਵੇਂ ਚੁਣੇ ਹੋਏ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਮੌਕੇ ਹਾਜ਼ਰ ਵੱਡੀ ਗਿਣਤੀ ਵਿਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਬਲਾਕ ਕਮੇਟੀ ਵਿਚ ਪੇਂਡੂ ਖੇਤਰ ਵਿਚ ਨਿਵਾਸੀਆਂ ਨੇ ਕਾਂਗਰਸ ਦੇ ਪੱਖ ਵਿਚ ਵੱਡੇ ਪੱਧਰ ਉੱਤੇ ਮਤਦਾਨ ਕਰ ਇਹ ਸਾਬਤ ਕਰ ਦਿੱਤਾ ਹੈ ਕਿ ਵਿਕਾਸ ਕਾਂਗਰਸ ਦੇ ਹੱਥਾਂ ਵਿੱਚ ਸੁਰੱਖਿਅਤ ਹੈ। ਉਨ੍ਹਾਂ ਨੇ ਕਿਹਾ ਕਿ ਚੇਅਰਪਰਸਨ ਗੁਰਵਿੰਦਰ ਕੌਰ ਤੇ ਉਪ ਚੇਅਰਮੈਨ ਮਲਕੀਅਤ ਸਿੰਘ ਪੇਂਡੂ ਖੇਤਰਾਂ ਦੇ ਵਿਕਾਸ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਤੇ ਸਮਸਿਆਵਾਂ ਨੂੰ ਦੂਰ ਕਰਨ ਨੂੰ ਆਪਣਾ ਪਹਿਲਾ ਕਾਰਜ ਮੰਨਣਗੇ। ਪ੍ਰੋਗਰਾਮ ਵਿਚ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਨਵ-ਨਿਯੁਕਤ ਚੇਅਰਪਰਸਨ ਗੁਰਵਿੰਦਰ ਕੌਰ ਤੇ ਉਪ ਚੇਅਰਮੈਨ ਮਲਕੀਅਤ ਸਿੰਘ ਨੂੰ ਫੁਲ ਮਾਲਾਂਵਾਂ ਤੇ ਗੁਲਦਸਤੇ ਭੇਟ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉੱਤੇ ਬਲਾਕ ਕਮੇਟੀ ਮੈਂਬਰ ਰਾਜਵੰਤ ਕੌਰ, ਮੈਂਬਰ ਅਮਰਬੀਰ ਕੌਰ, ਮੈਂਬਰ ਸਤਿਦਰਪਾਲ ਸਿੰਘ, ਮੈਂਬਰ ਪਰਮਜੀਤ ਸਿੰਘ, ਮੈਂਬਰ ਪਰਮਵੀਰ ਸਿੰਘ, ਮੈਂਬਰ ਕੁਲਜੀਤ ਕੌਰ, ਮੈਂਬਰ ਕਵਿਤਾ, ਮੈਂਬਰ ਮਨਿੰਦਰ ਕੌਰ, ਬਲਾਕ ਕਾਂਗਰਸ ਪ੍ਰਧਾਨ ਮਨਿੰਦਰ ਮੰਨਾ, ਜ਼ਿਲ੍ਹਾ ਪਰਿਸ਼ਦ ਮੈਂਬਰ ਹਰਜਿੰਦਰ ਸਿੰਘ ਬੁੱਟਰ, ਜ਼ਿਲ੍ਹਾ ਪਰਿਸ਼ਦ ਮੈਂਬਰ ਮੈਂਬਰ ਰੀਨਾ ਰਾਣੀ, ਅਮਰਜੀਤ ਸਿੰਘ ਸੈਦੋਵਾਲ, ਸੇਵਾਦਾਰ ਨਰਿੰਦਰ ਮੰਨਸੂ, ਰਾਹੁਲ ਮੰਨਸੂ, ਸੇਵਾਦਾਰ ਸੰਦੀਪ ਸਿੰਘ, ਸੀਨੀਅਰ ਕਾਂਗਰਸ ਨੇਤਾ ਕੁਲਦੀਪ ਸਿੰਘ, ਅਨਿਲ ਸ਼ੁਕਲਾ, ਕੌਂਸਲਰ ਅਜਮੇਰ ਸੰਨੀ, ਸੰਦੀਪ ਸਹਿਗਲ, ਸਰਪੰਚ ਦੀਪੂ, ਸੋਢੀ, ਪੰ. ਰਾਕੇਸ਼ ਸ਼ਰਮਾ, ਸੂਰਤਾ ਸਿੰਘ, ਦਲਜੀਤ ਵਡਿਆਲ, ਜਸਬੀਰ ਢੱਪਈ, ਵੇਦ ਪ੍ਰਕਾਸ਼, ਰਾਜਨ ਸੇਠੀ, ਮੇਜਰ ਸਾਹੀ, ਚਰਣਜੀਤ ਹੰਸ, ਮਨਪ੍ਰੀਤ ਐੱਮਪੀ, ਸਰਪੰਚ ਔਜਲਾ, ਸੰਦੀਪ ਕੌਰ, ਸ਼ਸ਼ੀ ਪਾਲ, ਗੁਰਵਿੰਦਰ ਕੌਰ, ਪਲਵਿੰਦਰ ਕੌਰ, ਕੁਲਵੰਤ ਰਾਏ ਭੱਲਾ, ਮਨਵੀਰ ਸਿੰਘ, ਸਤਿਦਰ ਸਿੰਘ, ਮਨਿੰਦਰਜੀਤ ਕੌਰ, ਰਣਜੀਤ ਕੌਰ ਦੇ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਵਰਕਰ ਸ਼ਾਮਲ ਸਨ।