ਮਨਰੇਗਾ ਸਕੀਮ ਨੂੰ ਖ਼ਤਮ ਕਰਨ ਦੀ ਕੇਂਦਰ ਦੀ ਕੋਸ਼ਿਸ਼ ਘਟੀਆ ਸੋਚ
ਮਨਰੇਗਾ ਸਕੀਮ ਨੂੰ ਖ਼ਤਮ ਕਰਨ ਦੀ ਕੇਂਦਰ ਸਰਕਾਰ ਦੀ ਕੋਸ਼ਿਸ਼ ਘਟੀਆ ਸੋਚ : ਗੁਰਬਚਨ ਲਾਲੀ
Publish Date: Wed, 07 Jan 2026 07:07 PM (IST)
Updated Date: Thu, 08 Jan 2026 04:09 AM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ, ਕਪੂਰਥਲਾ : ਸਾਬਕਾ ਸਰਪੰਚ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਦੇ ਮੀਤ ਪ੍ਰਧਾਨ ਗੁਰਬਚਨ ਲਾਲੀ ਨੇ ਗਰੀਬ ਮਜ਼ਦੂਰਾਂ ਦੀ ਰੁਜ਼ਗਾਰ ਮਨਰੇਗਾ ਸਕੀਮ ਨੂੰ ਨਾਮ ਬਦਲ ਕੇ ਜੋ ਬਹੁਤ ਹੀ ਚਲਾਕੀ ਨਾਲ ਖ਼ਤਮ ਕਰਨ ਦੀ ਕੇਂਦਰ ਸਰਕਾਰ ਦੀ ਕੋਸ਼ਿਸ਼ ਨੂੰ ਬਹੁਤ ਹੀ ਘਟੀਆ ਸੋਚ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਜੋ 60.40 ਦੀ ਰੇਸ਼ੋ ਸੂਬਿਆ ਤੇ ਥੋਪੀ ਹੈ, ਇਸ ਨਾਲ ਗਰੀਬਾਂ ਨੂੰ ਮਿਲਣ ਵਾਲਾ ਰੁਜਗਾਰ ਬਿਲਕੁਲ ਬੰਦ ਹੋ ਜਾਵੇਗਾ ਕਿਉਕਿ ਸੂਬਾ ਸਰਕਾਰ 40 ਫ਼ੀਸਦੀ ਹਿੱਸਾ ਨਹੀਂ ਪਾ ਸਕਣਗੀਆਂ, ਇਸ ਕਰ ਕੇ ਨਰੇਗਾ ਦਾ ਕੰਮ ਬੰਦ ਹੋ ਜਾਵੇਗਾ ਜਿਸਦਾ ਸਿੱਧਾ ਅਸਰ ਗਰੀਬ ਵਰਗ ’ਤੇ ਪਵੇਗਾ। ਭਾਵੇਂ ਕੇਂਦਰ ਨੇ 100 ਦਿਨਾਂ ਤੋਂ ਵਧਾ ਕੇ 125 ਦਿਨ ਕਰ ਦਿੱਤੇ ਹਨ ਪਰ ਜੋ ਪੈਸੇ ਘਟਾ ਦਿੱਤੇ ਹਨ ਉਸ ਨਾਲ 125 ਤਾਂ ਕੀ 25 ਦਿਨ ਵੀ ਨਹੀਂ ਲੱਗਣੇ, ਅਸੀਂ ਇਸਦਾ ਵਿਰੋਧ ਕਰਦੇ ਹਾਂ। ਇਸ ਮੌਕੇ ਰੇਸ਼ਮ ਲਾਲ ਸਾਬਕਾ ਪੰਚ, ਪਰਮਜੀਤ ਸਿੰਘ, ਸ਼ਿੰਦਰਪਾਲ, ਜਸਪਾਲ ਸਿੰਘ, ਸੁਖਪਾਲ ਸਿੰਘ, ਜਸਪਾਲ ਸਿੰਘ ਪੰਚ, ਨਰਿੰਦਰ ਪਾਲ ਸਾਬਕਾ ਪੰਚ, ਸੁਖਵਿੰਦਰ ਕੌਰ ਪੰਚ, ਜਸਪਾਲ ਸਿੰਘ ਮਾਸਟਰ ਆਦਿ ਹਾਜ਼ਰ ਸਨ।