ਕੁੱਟਮਾਰ ਕਰਨ ਵਾਲੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ’ਤੇ ਮਾਮਲਾ ਦਰਜ
ਕੁੱਟਮਾਰ ਕਰਨ ਵਾਲੇ ਅੱਧੀ ਦਰਜਨ ਤੋਂ ਵੱਧ ਤੇ ਮਾਮਲਾ ਦਰਜ
Publish Date: Thu, 19 Mar 2026 06:54 PM (IST)
Updated Date: Thu, 19 Mar 2026 06:58 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਥਾਣਾ ਰਾਵਲਪਿੰਡੀ ਫਗਵਾੜਾ ਵਿਖੇ ਕੁੱਟਮਾਰ ਕਰਨ ਵਾਲੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਰਾਵਲਪਿੰਡੀ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਮੁਹੰਮਦ ਇਸ਼ਾਕ ਪੁੱਤਰ ਬਸ਼ੀਰ ਅਹਿਮਦ ਵਾਸੀ ਪਤਾਰਾ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਕਰੀਬ ਇਕ ਮਹੀਨੇ ਤੋਂ ਸ਼ਾਮੋ ਪੁੱਤਰ ਅਲੀ ਹੁਸੈਨ ਵਾਸੀ ਬਵੇਲੀ ਦੇ ਡੇਰੇ ’ਤੇ ਸਮੇਤ ਪਤਨੀ ਰਹਿ ਰਿਹਾ ਸੀ। ਰਾਤ ਕਰੀਬ ਇਕ ਵਜੇ ਗੁਲਾਮ ਹੁਸੈਨ, ਬਣੀਆ ਬੀਨ, ਮਨਜ਼ੂਰ ਉਰਫ ਮੰਨਾ ਪੁੱਤਰ ਬਸ਼ੀਰ ਮੁਹੰਮਦ, ਰਫੀ ਪੁੱਤਰ ਫਰੀਦ ਅਹਿਮਦ ਵਾਸੀ ਕੋਟ ਫਤੂਹੀ, ਮੁਹੰਮਦ ਖਾਨ ਪੁੱਤਰ ਅਮੀਰ ਹੁਸੈਨ ਵਾਸੀ ਜੰਮੂ ਤੇ ਕਸ਼ਮੀਰ ਸਮੇਤ ਚਾਰ-ਪੰਜ ਅਣਪਛਾਤਿਆਂ ਨੂੰ ਨਾਲ ਲੈ ਕੇ ਉਸਦੇ ਘਰ ਆਏ ਤੇ ਸੱਟਾਂ ਮਾਰੀਆਂ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸਨੂੰ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ। ਉਕਤ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਥਾਣਾ ਰਾਵਲਪਿੰਡੀ ਵਿਖੇ ਪੰਜ ’ਤੇ ਬਾਈ ਨੇਮ ਤੇ ਚਾਰ-ਪੰਜ ਅਣਪਛਾਤਿਆਂ ’ਤੇ ਮਾਮਲਾ ਦਰਜ ਕੀਤਾ ਗਿਆ।