ਕੁੱਟਮਾਰ ਕਰਨ ਵਾਲਿਆਂ ’ਤੇ ਮਾਮਲਾ ਦਰਜ
ਕੁੱਟਮਾਰ ਤੇ ਤੋੜ ਭੰਨ ਕਰਨ ਵਾਲੇ ਇੱਕ ਦਰਜਨ ਤੋਂ ਵੱਧ ਤੇ ਮਾਮਲਾ ਦਰਜ
Publish Date: Fri, 16 Jan 2026 06:42 PM (IST)
Updated Date: Fri, 16 Jan 2026 06:45 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਘਰ ਅੰਦਰ ਵੜ ਕੇ ਕੁੱਟਮਾਰ ਤੇ ਭੰਨਤੋੜ ਕਰਨ ਦੇ ਮਾਮਲੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਇਕ ਦਰਜਨ ਤੋਂ ਵੱਧ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਜਸਵੰਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਮੁਹੱਲਾ ਕੋਟਰਾਣੀ ਥਾਣਾ ਸਤਨਾਮਪੁਰਾ ਨੇ ਦੱਸਿਆ ਕਿ ਮਿਤੀ 13 ਜਨਵਰੀ ਨੂੰ ਕਰੀਬ 9 ਵਜੇ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਸਕੂਲ ਵੈਨ ਘਰ ਦੇ ਵੇਹੜੇ ਵਿਚ ਲਗਾ ਕੇ ਕਮਰੇ ਵਿਚ ਗਿਆ ਤਾਂ ਘਰ ਦੇ ਬਾਹਰ ਰੌਲੇ ਦੀ ਆਵਾਜ਼ ਸੁਣਾਈ ਦਿੱਤੀ। ਰੌਲਾ ਸੁਣ ਕੇ ਬਾਹਰ ਆ ਕੇ ਦੇਖਿਆ ਤਕਰੀਬਨ 14-15 ਨੌਜਵਾਨ ਘਰ ਦੇ ਮੇਨ ਗੇਟ ਦੀ ਭੰਨਤੋੜ ਕਰਕੇ ਜਬਰੀ ਅੰਦਰ ਦਾਖਲ ਹੋ ਗਏ। ਉਨ੍ਹਾਂ ਨੇ ਘਰ ਦੇ ਵਿਹੜੇ ਵਿਚ ਖੜੀ ਸਕੂਲ ਵੈਨ ਨੰਬਰ ਪੀਬੀ 09 ਐੱਸ 3667 ਦੀ ਦਾਤਰ ਅਤੇ ਕਿਰਪਾਨਾਂ ਨਾਲ ਭੰਨਤੋੜ ਕੀਤੀ ਤੇ ਕਾਫੀ ਨੁਕਸਾਨ ਕਰ ਦਿੱਤਾ। ਉਹ ਜਾਂਦੇ ਹੋਏ ਉਸ ਦੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਦੇ ਕੇ ਭੱਜ ਗਏ। ਜਿਨ੍ਹਾਂ ਪੰਜ ਨੌਜਵਾਨਾਂ ਨੂੰ ਉਹ ਜਾਣਦਾ ਹੈ ਉਨ੍ਹਾਂ ਵਿਚ ਸ਼ਵੀ, ਨਵੀ ਵਾਸੀ ਮਹੱਲਾ ਭਗਤਪੁਰਾ, ਘਨੱਈਆ ਵਾਸੀ ਖੇੜਾ, ਟੋਨੀ ਵਾਸੀ ਭਗਤਪੁਰਾ, ਵੈਨਮ ਵਾਸੀ ਅਰੋੜਾ ਕਲੋਨੀ ਸਮੇਤ 10 ਅਣਪਛਾਤਿਆਂ ’ਤੇ ਵੱਖ-ਵੱਖ ਧਰਾਵਾਂ ਤਹਿਤ ਥਾਣਾ ਸਤਨਾਮਪੁਰਾ ਵਿਖੇ ਮਾਮਲਾ ਦਰਜ ਕੀਤਾ ਗਿਆ।