ਜਾਤੀ ਸੂਚਕ ਸ਼ਬਦ ਬੋਲਣ ਵਾਲੇ ’ਤੇ ਮਾਮਲਾ ਦਰਜ
ਜਾਤੀ ਸੂਚਕ ਸ਼ਬਦ ਬੋਲਣ ਵਾਲੇ ਤੇ ਅੇਸ ਸੀ ਅੇਸ ਟੀ ਅੇਕਟ ਤਹਿਤ ਮਾਮਲਾ ਦਰਜ
Publish Date: Fri, 06 Mar 2026 07:06 PM (IST)
Updated Date: Fri, 06 Mar 2026 07:09 PM (IST)
ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਇਕ ਵਿਅਕਤੀ |ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਬਲਜਿੰਦਰ ਸਿੰਘ ਪੁੱਤਰ ਅਜੀਤ ਰਾਮ ਵਾਸੀ ਬੀਪੀਓ ਲਾਧੜਾ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਯੂਆਈਡੀ ਨੰਬਰ 736370 ’ਚ 15 ਜਨਵਰੀ 2026 ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਹਰਨੇਕ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹਰਦਾਸਪੁਰ ਥਾਣਾ ਸਤਨਾਮਪੁਰਾ ਫਗਵਾੜਾ ਨੇ ਉਸ ਨੂੰ ਜਾਤੀ ਸੂਚਕ ਸ਼ਬਦ ਬੋਲੇ ਤੇ ਮਾਰਕੁੱਟ ਕੀਤੀ। ਡੀਐੱਸਪੀ ਫਗਵਾੜਾ ਭਾਰਤ ਭੂਸ਼ਣ ਵੱਲੋਂ ਇਨਕੁਆਇਰੀ ਤੋਂ ਬਾਅਦ ਹਰਨੇਕ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹਰਦਾਸਪੁਰ ’ਤੇ ਮੁਕਦਮਾ ਨੰਬਰ 43, 115 (ਦੋ) ਬੀਐੱਨਐੱਸ ਐੱਸਸੀ/ਐੱਸਟੀ ਐਕਟ 1989, 323 ਆਈਪੀਸੀ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ।