ਫੇਰੀ ਵਾਲੇ ਨੂੰ ਲੁੱਟਣ ’ਤੇ ਮਾਮਲਾ ਦਰਜ
ਫੇਰੀ ਲਾਉਣ ਵਾਲੇ ਨਾਲ ਲੁੱਟਖੋ ਕਰਨ ਵਾਲੇ ਨੌਜਵਾਨ ਤੇ ਅਣਪਛਾਤੇ ਦੇ ਮਾਮਲਾ ਦਰਜ
Publish Date: Mon, 16 Mar 2026 06:48 PM (IST)
Updated Date: Mon, 16 Mar 2026 06:52 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫੇਰੀ ਲਾ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਇਕ ਵਿਅਕਤੀ ਤੋਂ ਅਣਪਛਾਤੇ ਵੱਲੋਂ ਲੁੱਟ-ਖੋਹ ਕਰਨ ਦੇ ਮਾਮਲੇ ’ਚ ਥਾਣਾ ਸਦਰ ਫਗਵਾੜਾ ਵਿਖੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਦਰ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਸ਼ੌਕਤ ਅਲੀ ਪੁੱਤਰ ਲਿਆਕਤ ਅਲੀ ਵਾਸੀ ਮੁਹੱਲਾ ਭਗਤਪੁਰਾ ਨੇ ਦੱਸਿਆ ਕਿ ਉਹ ਫੇਰੀ ਲਾਉਣ ਦਾ ਕੰਮ ਕਰਦਾ ਹੈ ਤੇ ਭੁੱਲਰਾਈ ਤੋਂ ਸਿਟੀ ਹਾਰਟ ਵੱਲ ਨੂੰ ਜਾ ਰਿਹਾ ਸੀ। ਹੋਟਲ ਸਿਟੀ ਹਾਰਟ ਨਜ਼ਦੀਕ ਇਕ ਮੋਨਾ ਨੌਜਵਾਨ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ’ਤੇ ਖੜ੍ਹਾ ਸੀ, ਉਸ ਨੇ ਖਾਣ ਲਈ ਥੋੜ੍ਹਾ ਪੇਠਾ ਮੰਗਿਆ। ਉਪਰੰਤ ਲੜਕੇ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਤੇ ਲੜਕੇ ਨੇ ਉਸਦੀ ਬਾਂਹ ਫੜ ਕੇ ਡਰਾ-ਧਮਕਾ ਕੇ ਉਸ ਕੋਲੋਂ ਕਰੀਬ ਇਕ ਹਜ਼ਾਰ ਰੁਪਏ ਖੋਹ ਲਏ। ਜਦੋਂ ਉਸ ਨੇ ਰੌਲਾ ਪਾਇਆ ਤਾਂ ਇਕ ਨੌਜਵਾਨ ਦੌੜ ਕੇ ਆਇਆ ਤੇ ਉਸ ਨੂੰ ਹੀ ਫੜਨ ਦੀ ਕੋਸ਼ਿਸ਼ ਕਰਨ ਲੱਗਾ, ਜਿਸ ’ਤੇ ਉਕਤ ਨੌਜਵਾਨ ਉਥੋਂ ਫਰਾਰ ਹੋ ਗਿਆ। ਉਸ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਫਗਵਾੜਾ ਵਿਖੇ ਅਣਪਛਾਤੇ ’ਤੇ ਮਾਮਲਾ ਦਰਜ ਕੀਤਾ ਗਿਆ।