4 ਬੱਚਿਆਂ ਦੇ ਗਾਇਬ ਹੋਣ ਦੇ ਮਾਮਲੇ ’ਚ ਮਾਮਲਾ ਦਰਜ
ਬੱਚਿਆਂ ਦੇ ਗਾਇਬ ਹੋਣ ਦੇ ਮਾਮਲੇ ਚ ਅਣਪਛਾਤੇ ਦੇ ਮਾਮਲਾ ਦਰਜ
Publish Date: Mon, 16 Feb 2026 06:50 PM (IST)
Updated Date: Mon, 16 Feb 2026 06:51 PM (IST)
ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਘਰੋਂ ਬਿਨਾਂ ਦੱਸੇ ਚਲੇ ਗਏ ਲੜਕਿਆਂ ਦੇ ਮਾਮਲੇ ’ਚ ਥਾਣਾ ਸਿਟੀ ਫਗਵਾੜਾ ਵਿਖੇ ਆਣਪਛਾਤਿਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਨਗੇਸ਼ਰ ਯਾਦਵ ਪੁੱਤਰ ਗੌਤਮ ਯਾਦਵ ਵਾਸੀ ਗਊਸ਼ਾਲਾ ਰੋਡ ਹਾਲ ਵਾਸੀ ਮੋਠੂ ਪੈਟਰੋਲ ਪੰਪ ਚਾਚੋਕੀ ਫਗਵਾੜਾ ਨੇ ਦੱਸਿਆ ਕਿ ਉਸਦਾ ਲੜਕਾ ਅਦਿਤਿਆ ਯਾਦਵ (14) ਤੇ ਧਨਰਾਜ ਯਾਦਵ (12) ਪੁੱਛੇ ਬਗੈਰ ਘਰੋਂ ਕਿਤੇ ਚਲੇ ਗਏ ਹਨ। ਉਸ ਦੀ ਗੁਆਂਢਣ ਕੁਮਕੁਮ ਦੇਵੀ ਪਤਨੀ ਨਿਰੰਜਨ ਸ਼ਾਹ ਵਾਸੀ ਚਾਚੋਕੀ ਦਾ ਲੜਕਾ ਨਮਨ ਕੁਮਾਰ, ਜਿਸ ਦੀ ਉਮਰ ਕਰੀਬ ਪੰਜ ਸਾਲ ਹੈ ਤੇ ਸ਼ੰਬੂ ਨਾਥ ਪੁੱਤਰ ਸ਼ਿਵ ਕੁਮਾਰ ਵਾਸੀ ਚਾਚੋਕੀ ਦਾ ਲੜਕਾ, ਜਿਸ ਦੀ ਉਮਰ ਕਰੀਬ 12 ਸਾਲ ਹੈ ਵੀ ਸ਼ਾਮ ਨੂੰ ਬਿਨਾਂ ਦੱਸੇ ਘਰੋਂ ਗਾਇਬ ਹਨ। ਉਨ੍ਹਾਂ ਦੇ ਗਾਇਬ ਹੋਣ ਤੋਂ ਬਾਅਦ ਥਾਣਾ ਸਿਟੀ ਫਗਵਾੜਾ ਵਿਖੇ ਅਣਪਛਾਤਿਆਂ ’ਤੇ ਮਾਮਲਾ ਦਰਜ ਕੀਤਾ ਗਿਆ।