ਵਿਅਕਤੀ ਦੀ ਮੌਤ ਤੋਂ ਬਾਅਦ ਅਣਪਛਾਤੇ ’ਤੇ ਮਾਮਲਾ ਦਰਜ
ਵਿਅਕਤੀ ਦੀ ਮੌਤ ਤੋਂ ਬਾਅਦ ਅਣਪਛਾਤੇ ਤੇ ਮਾਮਲਾ ਦਰਜ
Publish Date: Sun, 22 Mar 2026 07:11 PM (IST)
Updated Date: Mon, 23 Mar 2026 04:13 AM (IST)

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਅਣਪਛਾਤੇ ਵਾਹਨ ਚਾਲਕ ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਰਾਜਪਾਲ ਪੁੱਤਰ ਲੇਟ ਲਾਲ ਚੰਦ ਵਾਸੀ ਪਿੰਡ ਨੰਗਲ ਕਰਾਰ ਖਾਂ ਨੇ ਦੱਸਿਆ ਕਿ ਉਹ ਜਲੰਧਰ ਵਿਖੇ ਆਟੋ ਚਲਾਉਣ ਦਾ ਕੰਮ ਕਰਦਾ ਹੈ ਅਤੇ 21 ਮਾਰਚ ਨੂੰ ਸਮਾਂ ਕਰੀਬ 12 ਵਜੇ ਦਿਨ ਘਰ ਵਿੱਚ ਮੌਜੂਦ ਸੀ ਤਾਂ ਉਸਦੇ ਤਾਏ ਦੀ ਨੂੰਹ ਮਨਜੀਤ ਕੌਰ ਪਤਨੀ ਬਿਰਸਪਾਲ ਪੁੱਤਰ ਸੋਹਣ ਲਾਲ ਵਾਸੀ ਪਿੰਡ ਨੰਗਲ ਕਰਾਰ ਖਾਂ ਨੇ ਦੱਸਿਆ ਕਿ ਬਿਰਸਪਾਲ ਦਾ ਈਸਟ ਵੁਡ ਨੇੜੇ ਐਕਸੀਡੈਂਟ ਹੋ ਗਿਆ ਹੈ। ਜਿਸ ਤੋਂ ਬਾਅਦ ਉਹ ਆਪਣੇ ਤਾਏ ਦੇ ਲੜਕੇ ਵਰਿੰਦਰ ਕੁਮਾਰ ਪੁੱਤਰ ਰਤਨ ਲਾਲ ਨੂੰ ਇਸ ਸਬੰਧੀ ਲੈ ਕੇ ਈਸਟ ਵੁਡ ਪੁੱਜਾ ਜਿੱਥੇ ਬਿਰਸਪਾਲ ਕੰਬਾਈਡ ਏਜੰਸੀ ਲਾਡੋਵਾਲੀ ਰੋਡ ਜਲੰਧਰ ਵਿਖੇ ਕਮਿਸ਼ਨ ਏਜੰਟ ਦਾ ਕੰਮ ਕਰਦਾ ਸੀ ਉਕਤ ਕੰਪਨੀ ਦੇ ਮਾਲਕ ਪਵਨ ਕੁਮਾਰ ਪੁੱਤਰ ਲੇਟ ਰਾਮ ਪ੍ਰਕਾਸ਼ ਅਰਬਨ ਅਸਟੇਟ ਜਲੰਧਰ ਦੇ ਮੋਟਰਸਾਈਕਲ ਪੀਬੀ08 ਐਫਜੀ 5744 ਮਾਰਕਾ ਹੰਡਾ ਟੁੱਟਾ ਹੋਇਆ ਸੀ ਉਸਦਾ ਹੈਲਮਟ ਵੀ ਸੜਕ ਤੇ ਡਿੱਗਿਆ ਪਿਆ ਸੀ ਅਤੇ ਸੜਕ ਤੇ ਕਾਫੀ ਖੂਨ ਵੀ ਡਿੱਗਾ ਹੋਇਆ ਸੀ। ਸੜਕ ਹਾਦਸੇ ਵਿੱਚ ਪੀੜਿਤ ਬਿਰਸਪਾਲ ਨੂੰ ਐਂਬੂਲੈਂਸ ਰਾਹੀਂ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ।ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਸਦੇ ਸਿਰ ਤੇ ਛਾਤੀ ਤੇ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਕੁਚਲ ਕੇ ਦੌੜ ਗਿਆ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਫਗਵਾੜਾ ਵਿਖੇ ਅਣਪਛਾਤੇ ਵਾਹਨ ਚਾਲਕ ’ਤੇ ਮਾਮਲਾ ਦਰਜ ਕੀਤਾ ਗਿਆ।