ਅਣਪਛਾਤੇ ਟਰੱਕ ਚਾਲਕ ’ਤੇ ਮਾਮਲਾ ਦਰਜ
ਅਣਪਛਾਤੇ ਟਰੱਕ ਚਾਲਕ ਤੇ ਮਾਮਲਾ ਦਰਜ
Publish Date: Sat, 28 Feb 2026 07:38 PM (IST)
Updated Date: Sat, 28 Feb 2026 07:40 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਗਲਤ ਤਰੀਕੇ ਨਾਲ ਸੜਕ ’ਤੇ ਟਰੱਕ ਪਾਰਕ ਕਰਨ ਤੇ ਦੁਰਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਥਾਣਾ ਸਿਟੀ ਫਗਵਾੜਾ ਵਿਖੇ ਅਣਪਛਾਤੇ ਟਰੱਕ ਚਾਲਕ ’ਤੇ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਗਵਾੜਾ ਵਿਖੇ ਸਤਨਾਮ ਸਿੰਘ ਪੁੱਤਰ ਹਰ ਲਾਲ ਵਾਸੀ ਪਿੰਡ ਹੰਸਰੋ ਨਵਾਂਸ਼ਹਿਰ ਨੇ ਦੱਸਿਆ ਕਿ ਉਸ ਦਾ ਜੀਜਾ ਹਿੰਮਤ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਨੂਰਮਹਿਲ ਫਿਲੌਰ ਆਪਣੀ ਐਕਟਿਵਾ ਪੀਬੀ 37 ਜੇ 5580 ’ਤੇ ਉਸਦੇ ਅੱਗੇ-ਅੱਗੇ ਜਾ ਰਿਹਾ ਸੀ। ਰਾਤ ਕਰੀਬ 8 ਵਜੇ ਮੇਨ ਹਾਈਵੇ ਜਲੰਧਰ ਤੋਂ ਲੁਧਿਆਣਾ ਫਲਾਈ ਓਵਰ ਸੰਪੂਰਨਾ ਫੈਕਟਰੀ ਦੇ ਸਾਹਮਣੇ ਪੁਲ ਉੱਪਰ ਇਕ ਟਰੱਕ ਯੂਪੀ 22 ਏਟੀ 4902 ਖੜਾ ਸੀ, ਜਿਸ ’ਤੇ ਕੋਈ ਵੀ ਲਾਈਟ ਜਾਂ ਰਿਫਲੈਕਟਰ ਨਹੀਂ ਲੱਗਾ ਹੋਇਆ ਸੀ। ਉਸ ਦੇ ਜੀਜਾ ਹਿੰਮਤ ਕੁਮਾਰ ਦੀ ਐਕਟਿਵਾ ਟਰੱਕ ਦੇ ਪਿੱਛੇ ਪਾਸੇ ਜਾ ਕੇ ਵੱਜੀ ਜਿਸ ਨਾਲ ਹਿੰਮਤ ਕੁਮਾਰ ਦੇ ਕਾਫੀ ਸੱਟਾਂ ਲੱਗ ਗਈਆਂ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਅਣਪਛਾਤੇ ਟਰੱਕ ਚਾਲਕ ’ਤੇ ਮਾਮਲਾ ਦਰਜ ਕੀਤਾ ਗਿਆ।