ਐਕਟਿਵਾ ਚੋਰੀ, ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ
ਐਕਟਿਵਾ ਚੋਰੀ ਕਰਨ ਦੇ ਮਾਮਲੇ ਵਿਚ ਅਣਪਛਾਤੇ ਚੋਰਾਂ ਦੇ ਖਿਲਾਫ਼ ਮਾਮਲਾ ਦਰਜ
Publish Date: Sat, 03 Jan 2026 09:56 PM (IST)
Updated Date: Sat, 03 Jan 2026 09:59 PM (IST)
ਸੁਖਪਾਲ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਥਾਣਾ ਸਿਟੀ ਦੀ ਪੁਲਿਸ ਨੇ ਐਕਟਿਵਾ ਚੋਰੀ ਕਰਨ ਦੇ ਮਾਮਲੇ ਵਿਚ ਅਣਪਛਾਤੇ ਚੋਰਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਰਾਜੀਵ ਅਗਰਵਾਲ ਪੁੱਤਰ ਰਾਜ ਕੁਮਾਰ ਵਾਸੀ ਮੁਹੱਲਾ ਗਰੀਨ ਪਾਰਕ ਨਜ਼ਦੀਕ ਬਾਬਾ ਪੀਰ ਚੌਧਰੀ ਰੋਡ ਕਪੂਰਥਲਾ ਨੇ ਦੱਸਿਆ ਕਿ ਉਹ 1 ਜਨਵਰੀ ਨੂੰ ਕਰੀਬ 6:30 ਵਜੇ ਆਪਣੀ ਐਕਟਿਵਾ ਨੰਬਰ ਪੀਬੀ09 ਆਰ 5301 ਸਦਰ ਬਾਜ਼ਾਰ ਕਪੂਰਥਲਾ ਵਿਚ ਆਪਣੀ ਇਲੈਕਟ੍ਰੀਕਲ ਦੁਕਾਨ ਦੇ ਬਾਹਰ ਖੜ੍ਹੀ ਕਰਕੇ ਦੁਕਾਨ ’ਤੇ ਚਲਾ ਗਿਆ। ਜਦੋਂ ਉਹ ਬਾਹਰ ਆਇਆ ਅਤੇ ਦੇਖਿਆ ਉਸਦੀ ਐਕਟਿਵਾ ਕੋਈ ਨਾਮਾਲੁਮ ਚੋਰ ਚੋਰੀ ਕਰਕੇ ਲੈ ਗਿਆ ਸੀ। ਥਾਣਾ ਸਿਟੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।