ਗੱਡੀ ਚੋਰੀ ਕਰਨ ਵਾਲੇ ਅਣਪਛਾਤੇ ’ਤੇ ਮਾਮਲਾ ਦਰਜ
ਗੱਡੀ ਚੋਰੀ ਕਰਨ ਵਾਲੇ ਅਣਪਛਾਤੇ ਤੇ ਮਾਮਲਾ ਦਰਜ
Publish Date: Sun, 22 Mar 2026 07:31 PM (IST)
Updated Date: Mon, 23 Mar 2026 04:14 AM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਗੱਡੀ ਚੋਰੀ ਕਰਨ ਵਾਲੇ ਅਣਪਛਾਤੇ ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ’ਚ ਸਤਨਾਮ ਸਿੰਘ ਪੁੱਤਰ ਦਰਸ਼ਨ ਸਿੰਘ ਸਾਸੀ ਚਾਚੋਕੀ ਨੇ ਦੱਸਿਆ ਕਿ ਉਸ ਕੋਲ ਜਿਨ ਗੱਡੀ ਪੀਬੀ 08 ਏਐਸ 5888 ਰੰਗ ਸਿਲਵਰ ਤੇ 21 ਮਾਰਚ ਨੂੰ ਦੁਪਹਿਰ ਵਿਸ਼ਾਲ ਮੈਗਾਮਾਰਟ ਸ਼ਾਪਿੰਗ ਕਰਨ ਗਿਆ ਸੀ ਤੇ ਗੱਡੀ ਨੂੰ ਪਾਰਕ ਕਰਕੇ ਵਿਸ਼ਾਲ ਮੈਗਾਮਾਰਟ ਚਲਾ ਗਿਆ ਜਦ ਕਰੀਬ ਅੱਧੇ ਘੰਟੇ ਬਾਅਦ ਉਸਨੇ ਆ ਕੇ ਦੇਖਿਆ ਤਾਂ ਉਸ ਦੀ ਗੱਡੀ ਉਥੇ ਮੌਜੂਦ ਨਹੀਂ ਸੀ। ਜਿਸ ਵਿੱਚ ਉਸਦਾ ਫੋਨ ਰੈਡਮੀ ਕੰਪਨੀ ਦਾ ਵੀ ਸੀ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਅਣਪਛਾਤੇ ਚੋਰ ਤੇ ਮਾਮਲਾ ਦਰਜ ਕੀਤਾ ਗਿਆ।