ਗੱਡੀ ਚੋਰੀ ਕਰਨ ਵਾਲੇ ਅਣਪਛਾਤੇ ’ਤੇ ਮਾਮਲਾ ਦਰਜ
ਗੱਡੀ ਚੋਰੀ ਕਰਨ ਵਾਲੇ ਅਣਪਛਾਤੇ ਦੇ ਮਾਮਲਾ ਦਰਜ
Publish Date: Tue, 17 Mar 2026 07:55 PM (IST)
Updated Date: Tue, 17 Mar 2026 07:58 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਘਰ ਬਾਹਰ ਖੜੀ ਗੱਡੀ ਚੋਰੀ ਕਰਨ ਵਾਲੇ ਅਣਪਛਾਤੇ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਬਲਜੀਤ ਸਿੰਘ ਕਲਸੀ ਪੁੱਤਰ ਗੁਰਮੀਤ ਸਿੰਘ ਵਾਸੀ ਸਬਜ਼ੀ ਮੰਡੀ ਨਜ਼ਦੀਕ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਨੇ ਦੱਸਿਆ ਕਿ ਮਿਤੀ 14 ਮਾਰਚ ਨੂੰ ਕਰੀਬ 9 ਵਜੇ ਉਸਨੇ ਆਪਣੀ ਕਾਰ ਪੀਬੀ 10 ਬੀਐੱਲ 4162 ਮਾਰਕਾ ਬੋਲੈਰੋ ਕਮਰਸ਼ੀਅਲ ਮਾਡਲ ਰੰਗ ਹਰਾ ਗੂੜ੍ਹਾ ਘਰ ਦੇ ਬਾਹਰ ਖੜੀ ਕੀਤੀ ਸੀ ਤੇ ਜਦੋਂ ਅਗਲੇ ਦਿਨ ਉਸ ਨੇ ਦੇਖਿਆ ਤਾਂ ਕੋਈ ਨਾ ਮਾਲੂਮ ਵਿਅਕਤੀ ਉਸ ਦੀ ਗੱਡੀ ਚੋਰੀ ਕਰਕੇ ਲੈ ਗਿਆ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਅਣਪਛਾਤੇ ’ਤੇ ਮਾਮਲਾ ਦਰਜ ਕੀਤਾ ਗਿਆ।