ਮਾਨ ਪੈਲਸ ’ਚ ਬੈਗ ਚੋਰੀ ’ਤੇ ਮਾਮਲਾ ਦਰਜ
ਮਾਨ ਪੈਲਸ ਵਿੱਚ ਬੈਗ ਚੋਰੀ ਹੋਣ ਤੋਂ ਬਾਅਦ ਨਾ ਮਾਲੂਮ ਤੇ ਮਾਮਲਾ ਦਰਜ
Publish Date: Thu, 05 Feb 2026 08:09 PM (IST)
Updated Date: Thu, 05 Feb 2026 08:11 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਬੀਤੇ ਦਿਨੀਂ ਫਗਵਾੜਾ ਚਾਚੋਕੀ ਨਜ਼ਦੀਕ ਸਥਿਤ ਮਾਨ ਪੈਲਸ ਵਿਚ ਪਰਿਵਾਰ ਦਾ ਪੈਸਿਆਂ ਵਾਲਾ ਬੈਗ ਗੁੰਮ ਹੋਣ ਤੋਂ ਬਾਅਦ ਥਾਣਾ ਸਿਟੀ ਫਗਵਾੜਾ ਵਿਖੇ ਨਾਮਾਲੂਮ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਕੁਲਵਿੰਦਰ ਕੌਰ ਪਤਨੀ ਸਵ. ਰਾਮਪਾਲ ਵਾਸੀ ਪਿੰਡ ਗੋਹਾਵਰ ਹਾਲ ਵਾਸੀ ਭਾਰਤ ਪੈਟਰੋਲ ਪੰਪ ਚਾਚੋਕੀ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ ਮਾਨ ਪੈਲਸ ਵਿਚ ਜਾਗੋ ਦਾ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਕੋਈ ਉਨ੍ਹਾਂ ਦਾ ਬੈਗ ਚੋਰੀ ਕਰਕੇ ਲੈ ਗਿਆ, ਜਿਸ ਵਿਚ ਉਨ੍ਹਾਂ ਦੇ ਲੱਖਾਂ ਰੁਪਏ ਦੇ ਗਹਿਣੇ, ਭਾਰਤੀ ਤੇ ਵਿਦੇਸ਼ੀ ਕਰੰਸੀ ਸੀ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਅਣਪਛਾਤੇ ਮੁਲਜ਼ਮ ’ਤੇ ਮਾਮਲਾ ਦਰਜ ਕੀਤਾ ਗਿਆ।