ਅਣਪਛਾਤੇ ਚੋਰਾਂ ’ਤੇ ਮਾਮਲਾ ਦਰਜ
ਦੁਕਾਨ ਚ ਚੋਰੀ ਕਰਨ ਵਾਲੇ ਅਣਪਛਾਤਿਆਂ ਤੇ ਮਾਮਲਾ ਦਰਜ
Publish Date: Tue, 24 Mar 2026 08:17 PM (IST)
Updated Date: Tue, 24 Mar 2026 08:19 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਦੁਕਾਨ ਅੰਦਰ ਵੜ ਕੇ ਸ਼ਟਰ ਤੋੜ ਕੇ ਚੋਰੀ ਕਰਨ ਵਾਲੇ ਅਣਪਛਾਤਿਆਂ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਰਵਿੰਦਰ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਫਗਵਾੜਾ ਨੇ ਦੱਸਿਆ ਕਿ ਹੰਡਾ ਕਰਿਆਨਾ ਸਟੋਰ ਬੰਗਾ ਰੋਡ ਫਗਵਾੜਾ ਦੁਕਾਨ ਦਾ ਕੰਮ ਕਰਦਾ ਹੈ, ਉਹ ਆਪਣੀ ਦੁਕਾਨ ਕਰੀਬ 9 ਵਜੇ ਬੰਦ ਕਰਕੇ ਚਲਾ ਗਿਆ। ਜਦੋਂ ਅਗਲੇ ਦਿਨ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਕਿਸੇ ਚੀਜ਼ ਨਾਲ ਉੱਪਰ ਨੂੰ ਚੁੱਕਿਆ ਹੋਇਆ ਸੀ ਤੇ ਸ਼ਟਰ ਟੁੱਟਿਆ ਪਿਆ ਸੀ। ਦੁਕਾਨ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ। ਦੁਕਾਨ ਵਿਚੋਂ ਰਿਫਾਇੰਡ, ਛੋਟੀ ਇਲਾਇਚੀ, ਮਖਾਣੇ, ਸੌਗੀ, ਦੇਸੀ ਘਿਓ, ਸਿਗਰੇਟ ਦੇ ਡੱਬੇ, ਗੱਲੇ ਵਿਚ ਪਈ ਭਾਨ, 10, 20, 50 ਰੁਪਏ ਦੇ ਨੋਟ, ਜੋ ਕਰੀਬ 40 ਹਜ਼ਾਰ ਰੁਪਏ ਬਣਦੇ ਹਨ, ਕੋਈ ਅਣਪਛਾਤਾ ਚੋਰੀ ਕਰਕੇ ਲੈ ਗਿਆ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਅਣਪਛਾਤੇ ’ਤੇ ਮਾਮਲਾ ਦਰਜ ਕੀਤਾ ਗਿਆ।