ਮਹਿਲਾ ਦੀਆਂ ਵਾਲੀ ਖੋਹਣ ਵਾਲੇ ਕਾਬੂ
ਮਹਿਲਾ ਦੀਆਂ ਵਾਲੀਆਂ ਖੋਹਣ ਵਾਲੇ ਦੋ ਨੌਜਵਾਨਾਂ ਤੇ ਮਾਮਲਾ ਦਰਜ
Publish Date: Sun, 08 Feb 2026 07:41 PM (IST)
Updated Date: Sun, 08 Feb 2026 07:44 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਮਹਿਲਾ ਦੀ ਕੰਨ ਦੀ ਵਾਲੀ ਖੋਹਣ ਵਾਲੇ ਦੋ ਨੌਜਵਾਨਾਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਨਿਰਮਲ ਕੁਮਾਰ ਪੁੱਤਰ ਲੇਟ ਪ੍ਰਕਾਸ਼ ਰਾਮ ਵਾਸੀ ਮੁਹੱਲਾ ਤਾਕੀ ਮੇਹਲੀ ਗੇਟ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਆਪਣੀ ਪਤਨੀ ਨਾਲ ਸ਼ਹਿਰ ਗਿਆ ਸੀ ਤਾਂ ਸ਼ਮਸ਼ਾਨ ਘਾਟ ਬੰਗਾ ਰੋਡ ਵਿਖੇ ਐਕਟਿਵਾ ਸਵਾਰ ਦੋ ਨੌਜਵਾਨ ਆਏ ਤੇ ਉਸਦੀ ਪਤਨੀ ਦੀ ਕੰਨ ਦੀ ਵਾਲੀ, ਜੋ ਕਰੀਬ ਚਾਰ ਗ੍ਰਾਮ ਸੋਨੇ ਦੀ ਸੀ, ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਨੇ ਆਪਣੇ ਤੌਰ ’ਤੇ ਪਤਾ ਕੀਤਾ ਤਾਂ ਦੋਵੇਂ ਨੌਜਵਾਨਾਂ ਦੀ ਪਛਾਣ ਜਸਪ੍ਰੀਤ ਉਰਫ ਪ੍ਰਿੰਸ ਪੁੱਤਰ ਹਰਵਿੰਦਰ ਸਿੰਘ ਤੇ ਪਰਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਦੋਵੇਂ ਵਾਸੀ ਬਾਬਾ ਫਤਿਹ ਸਿੰਘ ਨਗਰ ਵਜੋਂ ਹੋਈ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ।