ਨਸ਼ਾ ਕਰਦੇ ਦੋ ਕਾਬੂ, ਮਾਮਲਾ ਦਰਜ
ਨਸ਼ਾ ਕਰਦੇ ਦੋ ਪੁਲਿਸ ਅੜਿਕੇ ਮਾਮਲਾ ਦਰਜ
Publish Date: Mon, 16 Feb 2026 08:23 PM (IST)
Updated Date: Mon, 16 Feb 2026 08:27 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ’ਚ ਵੱਖ-ਵੱਖ ਮਾਮਲਿਆਂ ’ਚ ਨਸ਼ਾ ਕਰਦੇ 2 ਨੌਜਵਾਨਾਂ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਪਹਿਲੇ ਮਾਮਲੇ ’ਚ ਜਾਣਕਾਰੀ ਦਿੰਦਿਆਂ ਏਐੱਸਆਈ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਨਾਲ ਭਾਣੋਕੀ ਨੂੰ ਜਾ ਰਹੇ ਸੀ ਤਾਂ ਇਕ ਮੋਨਾ ਨੌਜਵਾਨ ਰੋਲ ਕੀਤੇ ਹੋਏ ਨੋਟ ਨਾਲ ਨਸ਼ੀਲੇ ਧੂੰਏਂ ਦਾ ਸੇਵਨ ਕਰ ਰਿਹਾ ਸੀ ਜੋ ਕਿ ਪੁਲਿਸ ਨੂੰ ਦੇਖ ਕੇ ਅਚਾਨਕ ਘਬਰਾ ਗਿਆ ਤੇ ਉਥੋਂ ਭੱਜਣ ਲੱਗਾ। ਉਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਜਾਂਚ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਚਿੱਟਾ ਪੀਣ ਦਾ ਆਦੀ ਹੈ ਤੇ ਹੈਰੋਇਨ ਦਾ ਸੇਵਨ ਕਰ ਰਿਹਾ ਸੀ। ਮੁਲਜ਼ਮ ਅਭਿਸ਼ੇਕ ਪੁੱਤਰ ਕੁਲਵੰਤ ਰਾਮ ਵਾਸੀ ਪ੍ਰੀਤ ਨਗਰ ਥਾਣਾ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਦੂਜੇ ਮਾਮਲੇ ਬਾਰੇ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਨਾਲ ਨੰਗਲ ਕਾਲੋਨੀ ਨੂੰ ਜਾ ਰਹੇ ਸੀ ਤਾਂ ਝਾਪਰ ਕਾਲੋਨੀ ਮੋੜ ਕੋਲ ਇਕ ਵਿਅਕਤੀ ਝਾੜੀਆਂ ਦੇ ਓਹਲੇ ਬੈਠਾ ਨਸ਼ੇ ਦਾ ਸੇਵਨ ਕਰਦਾ ਦਿਖਾਈ ਦਿੱਤਾ। ਉਕਤ ਨੂੰ ਕਾਬੂ ਕਰਕੇ ਜਦੋਂ ਜਾਂਚ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਚਿੱਟੇ ਦਾ ਨਸ਼ਾ ਕਰ ਰਿਹਾ ਹੈ ਤੇ ਹੈਰੋਇਨ ਪੀਣ ਦਾ ਆਦੀ ਹੈ। ਉਕਤ ਮੁਲਜ਼ਮ ਸਮੀਰ ਉਰਫ ਅਭੀ ਪੁੱਤਰ ਸੁਰਜੀਤ ਕੁਮਾਰ ਵਾਸੀ ਖੇੜਾ ਕਾਲੋਨੀ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।