ਦਾਜ ਲਈਪਰੇਸ਼ਾਨ ਕਰਨ ਦੇ ਮਾਮਲੇ ’ਚ ਦੋ ’ਤੇ ਮਾਮਲਾ ਦਰਜ
ਲੜਕੀ ਨੂੰ ਤੰਗ ਪਰੇਸ਼ਾਨ ਕਰਨ ਦੇ ਮਾਮਲੇ ਚ ਦੋ ਤੇ ਮਾਮਲਾ ਦਰਜ
Publish Date: Thu, 05 Mar 2026 07:04 PM (IST)
Updated Date: Thu, 05 Mar 2026 07:05 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਲੜਕੀ ਨੂੰ ਤੰਗ-ਪਰੇਸ਼ਾਨ ਕਰਨ ਤੇ ਦਹੇਜ ਦੀ ਮੰਗ ਕਰਨ ਦੇ ਮਾਮਲੇ ’ਚ ਦੋ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਏਐੱਸਆਈ ਮਨਜੀਤ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕ੍ਰਿਤਿਕਾ ਪੁੱਤਰੀ ਰਜਿੰਦਰ ਕੁਮਾਰ ਵਾਸੀ ਬਸੰਤ ਬਾਗ ਸਤਨਾਮਪੁਰਾ ਵੱਲੋਂ ਪੁਲਕਿਤ ਪਲਿਆਲ ਪੁੱਤਰ ਸਰਵਣ ਕੁਮਾਰ, ਸਹੁਰਾ ਸਰਵਣ ਕੁਮਾਰ ਵਾਸੀ ਅਜੀਤ ਇਨਕਲੇਵ ਖਰੜ ਹਾਲ ਵਾਸੀ ਆਕਲੈਂਡ ਨਿਊਜ਼ੀਲੈਂਡ ਵੱਲੋਂ ਦਾਜ ਤੇ ਸੋਨੇ ਦੇ ਗਹਿਣਿਆਂ ਲਈ ਤੰਗ-ਪਰੇਸ਼ਾਨ ਕਰਨ ਦੇ ਤਹਿਤ ਉਸ ਨੂੰ ਨਿਊਜ਼ੀਲੈਂਡ ਤੋਂ ਵਾਪਸ ਭਾਰਤ ਭੇਜਣ ’ਤੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ।