ਝੂਠੀਆਂ ਸ਼ਿਕਾਇਤਾਂ ਦੇਣ ਸਬੰਧੀ ਦੋ ’ਤੇ ਮਾਮਲਾ ਦਰਜ
ਝੂਠੀਆਂ ਸ਼ਿਕਾਇਤਾਂ ਦੇਣ ਸਬੰਧੀ ਦੋ ਤੇ ਮਾਮਲਾ ਦਰਜ
Publish Date: Sat, 07 Feb 2026 09:42 PM (IST)
Updated Date: Sat, 07 Feb 2026 09:44 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਝੂਠੀਆਂ ਦਰਖਾਸਤਾਂ ਦੇ ਕੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਸਬੰਧੀ ਦੋ ਵਿਅਕਤੀਆਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਅਮਿਤ ਓਹਰੀ ਪੁੱਤਰ ਤਿਲਕ ਰਾਜ ਓਹਰੀ ਵਾਸੀ ਨਿਊ ਮਨਸਾ ਦੇਵੀ ਨਗਰ ਫਗਵਾੜਾ ਨੇ ਦੱਸਿਆ ਕਿ ਹਰਸ਼ਦੀਪ ਗੌਰ ਪਤਨੀ ਅਨੁਦੀਪ ਸਿੰਘ ਪੁੱਤਰੀ ਇੰਦਰਜੀਤ ਸਿੰਘ ਵਾਸੀ ਅਰਬਨ ਅਸਟੇਟ ਜਲੰਧਰ ਹਾਲ ਵਾਸੀ ਵਿਕਾਸ ਨਗਰ ਫਗਵਾੜਾ ਇੰਦਰਜੀਤ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਮਨਸਾ ਦੇਵੀ ਨਗਰ ਹਾਲ ਵਾਸੀ ਵਿਕਾਸ ਨਗਰ ਫਗਵਾੜਾ ਵੱਲੋਂ ਹਮਸਲਾਹ ਹੋ ਕੇ ਸਾਜਿਸ਼ ਤਹਿਤ ਜਾਣ-ਬੁੱਝ ਕੇ ਬਲੈਕਮੇਲ ਕਰਕੇ ਪੈਸੇ ਹੜੱਪਣ ਦੀ ਨੀਅਤ ਨਾਲ ਵਾਰ-ਵਾਰ ਝੂਠੀਆਂ ਦਰਖਾਸਤਾਂ ਦੇ ਕੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਤੇ ਮਾਨਸਿਕ ਤੌਰ ’ਤੇ ਤੰਗ-ਪਰੇਸ਼ਾਨ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ।