ਮਾਹੌਲ ਖਰਾਬ ਕਰਨ ਵਾਲੇ ਦੋ ’ਤੇ ਮਾਮਲਾ ਦਰਜ
ਮਾਹੌਲ ਖਰਾਬ ਕਰਨ ਵਾਲੇ ਦੋ ਤੇ ਮਾਮਲਾ ਦਰਜ
Publish Date: Mon, 23 Mar 2026 07:02 PM (IST)
Updated Date: Mon, 23 Mar 2026 07:04 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਧਮਕੀਆਂ ਦੇਣ ਤੇ ਹੰਗਾਮਾ ਕਰਨ ਵਾਲੇ ਦੋ ਵਿਅਕਤੀਆਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਗਵਾੜਾ ਦੇ ਏਐੱਸਆਈ ਜਤਿੰਦਰ ਪਾਲ ਨੇ ਦੱਸਿਆ ਕਿ ਦੇਸ਼ ਸੇਵਕ ਨੇ ਇਤਲਾਹ ਦਿੱਤੀ ਕਿ ਸੁੱਖਾ ਵਾਸੀ ਕੁਲਥਮ ਥਾਣਾ ਬਹਿਰਾਮ ਐੱਸਬੀਐੱਸ ਨਗਰ ਤੇ ਬੁਗਾ ਵਾਸੀ ਪਲਾਹੀ ਥਾਣਾ ਸਦਰ ਕਪੂਰਥਲਾ 6-7 ਅਣਪਛਾਤੇ ਲੜਕਿਆਂ ਦੇ ਨਾਲ ਹੰਗਾਮਾ ਕਰ ਰਿਹਾ ਹੈ ਤੇ ਆਪਣੀ ਧੌਂਸ ਵਿਚ ਲਲਕਾਰੇ ਮਾਰਦੇ ਹੋਏ ਸੜਕ ’ਤੇ ਹਥਿਆਰਾਂ ਨਾਲ ਲੈਸ ਹੋ ਕੇ ਸੋਰ-ਸ਼ਰਾਬਾ ਕਰ ਰਿਹਾ ਹੈ। ਮੁਹੱਲਾ ਵਾਸੀ ਵੀ ਸੜਕ ’ਤੇ ਆ ਗਏ ਤੇ ਕਈ ਮੁਹੱਲਾ ਵਾਸੀਆਂ ਨੇ ਇਨ੍ਹਾਂ ਹੰਗਾਮਾ ਕਰ ਰਹੇ ਵਿਅਕਤੀਆਂ ਦਾ ਆਪਣੇ ਘਰਾਂ ਦੀਆਂ ਛੱਤਾਂ ਤੋਂ ਵੀ ਵਿਰੋਧ ਕੀਤਾ ਪਰ ਇਨ੍ਹਾਂ ਦੇ ਹੱਥਾਂ ਵਿਚ ਫੜੇ ਹੋਏ ਤੇਜ਼ਧਾਰ ਹਥਿਆਰਾਂ ਕਾਰਨ ਕੋਈ ਵੀ ਅੱਗੇ ਨਹੀਂ ਆਇਆ। ਇਨ੍ਹਾਂ ਵੱਲੋਂ ਮੁਹੱਲਾ ਵਾਸੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੇ ਗਾਲੀ-ਗਲੋਚ ਕੀਤਾ ਜਾ ਰਿਹਾ ਸੀ। ਇਸ ਤਰ੍ਹਾਂ ਮਾਹੌਲ ਖਰਾਬ ਕਰਨ, ਅਮਨ-ਸ਼ਾਂਤੀ ਭੰਗ ਕਰਨ ਦੇ ਤਹਿਤ ਦੋਵਾਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।