ਕੁੱਟਮਾਰ ਕਰਨ ਵਾਲਿਆਂ ’ਤੇ ਮਾਮਲਾ ਦਰਜ
ਗਾਲੀ ਗਲੋਚ ਤੇ ਕੁੱਟਮਾਰ ਕਰਨ ਵਾਲੇ ਦੋ ਤੇ ਮਾਮਲਾ ਦਰਜ
Publish Date: Thu, 12 Mar 2026 06:47 PM (IST)
Updated Date: Thu, 12 Mar 2026 06:51 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਗਾਲੀ-ਗਲੋਚ ਤੇ ਕੁੱਟਮਾਰ ਕਰਨ ਵਾਲੇ ਦੋ ਵਿਅਕਤੀਆਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਮਨਵੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਥਾਣਾ ਸਿਟੀ ਫਗਵਾੜਾ ਨੇ ਦੱਸਿਆ ਕਿ ਮਿਤੀ 10 ਮਾਰਚ ਨੂੰ ਉਹ ਆਪਣੀ ਐਕਟਿਵਾ ’ਤੇ ਜਾ ਰਿਹਾ ਸੀ ਤਾਂ ਗਲੀ ਨੰਬਰ ਤਿੰਨ ਸ਼ਿਵਪੁਰੀ ਫਗਵਾੜਾ ਨੇ ਨਜ਼ਦੀਕ ਰਣਬੀਰ ਸਿੰਘ ਪੁੱਤਰ ਗੁਰਦੇਵ ਸਿੰਘ ਉਰਫ ਬੰਟੀ ਵਾਸੀ ਗਲੀ ਨੰਬਰ ਦੋ ਸ਼ਹੀਦ ਭਗਤ ਸਿੰਘ ਨਗਰ ਤੇ ਰਾਹੁਲ ਵਾਸੀ ਵਿਰਕਾ ਥਾਣਾ ਗੁਰਾਇਆ ਆਪਣੀ ਮੋਟਰਸਾਈਕਲ ਸਪਲੈਂਡਰ ’ਤੇ ਆਏ ਤੇ ਮੋਟਰਸਾਈਕਲ ਰੋਕ ਲਿਆ। ਰਣਬੀਰ ਦੇ ਹੱਥ ਵਿਚ ਤਲਵਾਰ ਸੀ ਤੇ ਰਾਹੁਲ ਦੇ ਹੱਥ ਵਿਚ ਲੋਹੇ ਦਾ ਖੰਡਾ। ਉਨ੍ਹਾਂ ਨੇ ਐਕਟਿਵਾ ਦੇ ਸਾਹਮਣੇ ਖੜ੍ਹੇ ਹੋ ਕੇ ਗਾਲਾਂ ਕੱਢਣ ਲੱਗੇ ਤੇ ਬਿਨਾਂ ਵਜ੍ਹਾ ਉਸ ਦੇ ਨਾਲ ਕੁੱਟਮਾਰ ਕੀਤੀ ਤੇ ਹਥਿਆਰਾਂ ਨਾਲ ਵਾਰ ਕੀਤੇ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਉਨ੍ਹਾਂ ਦੋਵਾਂ ’ਤੇ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਗਿਆ।