ਨਸ਼ਾ ਕਰਦੇ ਦੋ ’ਤੇ ਮਾਮਲਾ ਦਰਜ
ਨਸ਼ਾ ਕਰਦੇ ਦੋ ਤੇ ਮਾਮਲਾ ਦਰਜ
Publish Date: Fri, 03 Apr 2026 07:32 PM (IST)
Updated Date: Fri, 03 Apr 2026 07:34 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਰਾਵਲਪਿੰਡੀ ਵਿਖੇ ਨਸ਼ਾ ਕਰਦੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਜਸਵਿੰਦਰ ਪਾਲ ਨੇ ਦੱਸਿਆ ਕਿ ਉਹ ਰਿਹਾਣਾਂ ਜੱਟਾਂ ਮੰਡੀ ਕੋਲ ਪੁੱਜੇ ਤਾਂ ਝਾੜੀਆਂ ਵਿਚ ਹਲਚਲ ਦਿਖਾਈ ਦਿੱਤੀ, ਜਿਥੇ ਦੋ ਨੌਜਵਾਨ ਬੈਠੇ ਨਸ਼ੇ ਦਾ ਸੇਵਨ ਕਰ ਰਹੇ ਸੀ। ਦੋਵਾਂ ਨੂੰ ਨਸ਼ੇ ਦੀ ਹਾਲਾਤ ਵਿਚ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਹਿਚਾਣ ਵੀਰ ਕੁਮਾਰ ਸ਼ੌਂਕੀ ਪੁੱਤਰ ਜਰਨੈਲ ਸਿੰਘ ਵਾਸੀ ਡਮੇਲੀ, ਮਨਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰਿਹਾਣਾ ਜੱਟਾਂ ਵਜੋਂ ਹੋਈ। ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ।