ਔਰਤ ਨਾਲ ਕੁੱਟਮਾਰ ਕਰਨ ਵਾਲੇ ਦੋ ’ਤੇ ਮਾਮਲਾ ਦਰਜ
ਮਹਿਲਾ ਨਾਲ ਕੁੱਟਮਾਰ ਕਰਨ ਵਾਲੇ ਦੋ ਤੇ ਮਾਮਲਾ ਦਰਜ
Publish Date: Thu, 02 Apr 2026 06:33 PM (IST)
Updated Date: Thu, 02 Apr 2026 06:37 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਔਰਤ ਨਾਲ ਕੁੱਟਮਾਰ ਕਰਨ ਵਾਲੇ ਦੋ ਵਿਅਕਤੀਆਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਸਵਰਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਰਤਨਪੁਰਾ ਫਗਵਾੜਾ ਨੇ ਦੱਸਿਆ ਕਿ ਉਸ ਦੀ ਪਤਨੀ ਕੁਲਵੀਰ ਕੌਰ ਘਰ ਵਿਚ ਮੌਜੂਦ ਸੀ ਤਾਂ ਉਸਦੀ ਭਾਬੀ ਗੁਰਿੰਦਰ ਕੌਰ ਪਤਨੀ ਨੇਕ ਸਿੰਘ ਤੇ ਗੁਰਿੰਦਰ ਕੌਰ ਦੇ ਪਿਤਾ ਮਨਜੀਤ ਸਿੰਘ ਵਾਸੀ ਸੁਲਤਾਨ ਵਿੰਡ ਜ਼ਿਲ੍ਹਾ ਅੰਮ੍ਰਿਤਸਰ ਉਨ੍ਹਾਂ ਦੇ ਘਰ ਆਏ । ਇਹ ਘਰ ਤਿੰਨ ਭਰਾਵਾਂ ਦਾ ਸਾਂਝਾ ਹੈ। ਉਸ ਦੀ ਭਾਬੀ ਗੁਰਿੰਦਰ ਕੌਰ ਨੇ ਮੌਂਟੀ ਦੀ ਚਾਬੀ ਮੰਗੀ ਤਾਂ ਉਸਦੀ ਭਾਬੀ ਨੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਸ ਦੀ ਘਰਵਾਲੀ ਨਾਲ ਕੁੱਟਮਾਰ ਕੀਤੀ ਗਈ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਗੁਰਿੰਦਰ ਕੌਰ ਤੇ ਮਨਜੀਤ ਸਿੰਘ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।