ਨਸ਼ਾ ਕਰਦੇ ਤਿੰਨ ਪੁਲਿਸ ਅੜਿੱਕੇ, ਮਾਮਲਾ ਦਰਜ
ਨਸ਼ਾ ਕਰਦੇ ਤਿੰਨ ਪੁਲਿਸ ਅੜਕੇ ਮਾਮਲਾ ਦਰਜ
Publish Date: Fri, 20 Mar 2026 06:46 PM (IST)
Updated Date: Fri, 20 Mar 2026 06:49 PM (IST)
ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਨਸ਼ਾ ਕਰਦੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਨਾਲ ਭੈੜੇ ਅਨਸਰਾਂ ਦੀ ਭਾਲ ’ਚ ਅਰਬਨ ਅਸਟੇਟ ਫਗਵਾੜਾ ਤੋਂ ਇੰਡਸਟਰੀ ਏਰੀਆ ਜਾ ਰਹੇ ਸੀ ਤਾਂ ਛੱਜ ਕਲੋਨੀ ਫਗਵਾੜਾ ਤੋਂ ਟਿੱਬੀ ਰੋਡ ਵੱਲ ਪਾਣੀ ਵਾਲੀ ਮੋਟਰ ਨਜ਼ਦੀਕ ਤਿੰਨ ਨੌਜਵਾਨ ਬੈਠੇ ਦਿਖਾਈ ਦਿੱਤੇ, ਜੋ ਕਿ ਨਸ਼ੇ ਦਾ ਸੇਵਨ ਕਰ ਰਹੇ ਸਨ। ਉਨ੍ਹਾਂ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਸੁਖਜੀਤ ਸਿੰਘ ਉਰਫ ਸੁੱਖਾ ਪੁੱਤਰ ਹਰਪਾਲ ਸਿੰਘ ਵਾਸੀ ਗੋਬਿੰਦਪੁਰਾ, ਕਰਨਦੀਪ ਸਿੰਘ ਉਰਫ ਕੰਨੂ ਬਾਬਾ ਗਧੀਆ, ਕਮਲਜੀਤ ਉਰਫ ਕਮਲ ਪੁੱਤਰ ਅਵਤਾਰ ਸਿੰਘ ਵਾਸੀ ਗੋਬਿੰਦਪੁਰਾ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।