ਦੜਾ ਸੱਟਾ ਲਗਾਉਂਦੇ 3 ਪੁਲਿਸ ਅੜਿੱਕੇ
ਦੜਾ ਸੱਟਾ ਲਗਾਉਂਦੇ ਤਿੰਨ ਪੁਲਿਸ ਅੜਿੱਕੇ ਮਾਮਲਾ ਦਰਜ
Publish Date: Sat, 28 Mar 2026 07:46 PM (IST)
Updated Date: Sun, 29 Mar 2026 04:14 AM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਦੜਾ-ਸੱਟਾ ਲਗਾਉਂਦੇ ਤਿੰਨ ਆਰੋਪੀਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ।ਜਾਣਕਾਰੀ ਦਿੰਦਿਆਂ ਏਐਸਆਈ ਜਤਿੰਦਰ ਪਾਲ ਨੇ ਦੱਸਿਆ ਕਿ ਉਹ ਭੈੜੇ ਅੰਸਰਾਂ ਦੀ ਭਾਲ ਲਈ ਗੁਰੂ ਹਰਗੋਬਿੰਦ ਨਗਰ ਚੌਂਕ ਮੌਜੂਦ ਸੀ ਤਾਂ ਮੁੱਖਬਰ ਨੇ ਇਤਲਾਹ ਕੀਤੀ ਕਿ ਅਮਰਨਾਥ ਪੁੱਤਰ ਕਾਸ਼ੀ ਪ੍ਰਸ਼ਾਦ ਵਾਸੀ ਓਕਾਰ ਨਗਰ, ਗਣੇਸ਼ ਪੁੱਤਰ ਦੇਵੀ ਲਾਲ ਵਾਸੀ ਗੁਰੂ ਤੇਗ ਬਹਾਦਰ ਨਗਰ, ਰਾਜ ਕੁਮਾਰ ਪੁੱਤਰ ਸਾਈਂ ਦਾਸ ,ਵਾਸੀ ਖੇੜਾ ਮਸਜਿਦ ਫਗਵਾੜਾ ਉੱਚੀ-ਉੱਚੀ ਆਵਾਜ਼ਾਂ ਲਗਾ ਕੇ 10 ਰੁਪਏ ਲਗਾਓ ਅਤੇ 90 ਰੁਪਏ ਲੈ ਕੇ ਜਾਓ ਦਾ ਹੋਕਾ ਦੇ ਰਹੇ ਹਨ। ਜਦੋਂ ਮੌਕੇ ਤੇ ਜਾ ਕੇ ਤਿੰਨਾਂ ਨੂੰ ਕਾਬੂ ਕਰ ਕੇ 2200 ਰੁਪਏ ਨਗਦ ਬਰਾਮਦ ਕੀਤੇ ਗਏ ਤਿੰਨਾਂ ਤੇ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।