ਦਾਜ ਲਈ ਪਰੇਸ਼ਾਨ ਕਰਨ ਵਾਲਿਆਂ ’ਤੇ ਮਾਮਲਾ ਦਰਜ
ਦਾਜ ਦਹੇਜ ਲਈ ਤੰਗ ਪਰੇਸ਼ਾਨ ਕਰਨ ਵਾਲੇ ਤਿੰਨ ਤੇ ਮਾਮਲਾ ਦਰਜ
Publish Date: Sat, 14 Feb 2026 06:37 PM (IST)
Updated Date: Sat, 14 Feb 2026 06:39 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਰਾਵਲਪਿੰਡੀ ਫਗਵਾੜਾ ਵਿਖੇ ਦਾਜ ਲਈ ਪਰੇਸ਼ਾਨ ਕਰਨ ਤੇ ਮਾਨਸਿਕ ਤੌਰ ’ਤੇ ਤੰਗ ਕਰਨ ਦੇ ਮਾਮਲੇ ’ਚ ਤਿੰਨ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਰਾਵਲਪਿੰਡੀ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਅਵਨੀਤ ਕੌਰ ਪਤਨੀ ਪਰਮਦੀਪ ਸਿੰਘ ਪੁੱਤਰੀ ਦੀਦਾਰ ਸਿੰਘ ਵਾਸੀ ਜਗਪਾਲਪੁਰ ਨੇ ਦੱਸਿਆ ਕਿ ਪਰਮਦੀਪ ਸਿੰਘ ਪੁੱਤਰ ਨਾਜਰ ਸਿੰਘ ਬਾਠ, ਨਾਜਰ ਸਿੰਘ ਬਾਠ ਤੇ ਹਰਬੰਸ ਕੌਰ ਪਤਨੀ ਨਾਜਰ ਸਿੰਘ ਬਾਠ ਵਾਸੀ ਮਾਣੂਕੇ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਹਾਲ ਵਾਸੀ ਨਿਊਜ਼ੀਲੈਂਡ ਵੱਲੋਂ ਵਿਆਹ ਤੋਂ ਬਾਅਦ ਦਾਜ ਲਈ ਪਰੇਸ਼ਾਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ, ਮਾਨਸਿਕ ਤੌਰ ’ਤੇ ਤੰਗ ਕਰਨ, ਇਸਤਰੀ ਧਨ ਕਬਜ਼ੇ ਵਿਚ ਰੱਖਣ, ਸਹੁਰੇ ਘਰੋਂ ਬਾਹਰ ਕੱਢਣ ਤੇ ਉੱਥੇ ਨਾ ਵਸਾਉਣ ਸਬੰਧੀ ਤਿੰਨਾਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।