ਦਾਜ ਮੰਗ ਰਹੇ ਪਰਿਵਾਰ ਦੇ ਤਿੰਨ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ
ਦਹੇਜ ਮੰਗ ਰਹੇ ਸਿੰਗਲਾ ਪਰਿਵਾਰ ਦੇ ਤਿੰਨ ਤੇ ਮਾਮਲਾ ਦਰਜ
Publish Date: Fri, 10 Apr 2026 07:59 PM (IST)
Updated Date: Fri, 10 Apr 2026 08:02 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਦਾਜ ਮੰਗ ਰਹੇ ਸਿੰਗਲਾ ਪਰਿਵਾਰ ਦੇ ਤਿੰਨ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਦਰ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਸਮਰਿਤੀ ਸਿੰਗਲਾ ਪਤਨੀ ਯਦੂ ਸਿੰਗਲਾ ਵਾਸੀ ਸਿੰਗਲਾ ਉਦਯੋਗ ਜੀਟੀ ਰੋਡ ਚੱਕ ਹਕੀਮ ਫਗਵਾੜਾ ਨੇ ਦੱਸਿਆ ਕਿ ਯਦੂ ਸਿੰਗਲਾ ਪੁੱਤਰ ਰਕੇਸ਼ ਸਿੰਗਲਾ ਵਾਸੀ ਸਿੰਗਲਾ ਉਦਯੋਗ ਜੀਟੀ ਰੋਡ ਚੱਕ ਹਕੀਮ ਥਾਣਾ ਸਦਰ ਫਗਵਾੜਾ, ਰਕੇਸ਼ ਸਿੰਗਲਾ ਵਾਸੀ ਸਿੰਗਲਾ ਉਦਯੋਗ ਜੀਟੀ ਰੋਡ ਚਕ ਹਕੀਮ ਥਾਣਾ ਸਦਰ ਫਗਵਾੜਾ, ਸਵਿਤਾ ਸਿੰਗਲਾ ਪਤਨੀ ਰਕੇਸ਼ ਸਿੰਗਲਾ ਵਾਸੀ ਸਿੰਗਲਾ ਉਦਯੋਗ ਜੀਟੀ ਰੋਡ ਚੱਕ ਹਕੀਮ ਫਗਵਾੜਾ ਨੇ ਉਸ ਤੋਂ ਦਾਜ ਦੀ ਮੰਗ ਕੀਤੀ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਫਗਵਾੜਾ ਵਿਖੇ 45,316 ਬੀਐੱਨਐੱਸ ਤਹਿਤ ਕਾਰਵਾਈ ਕੀਤੀ ਗਈ।