ਲੋਹੇ ਦੇ ਪਾਈਪ ਤੇ ਸ਼ੈੱਡ ਚੋਰੀ ਕਰਨ ਵਾਲੇ ’ਤੇ ਮਾਮਲਾ ਦਰਜ
ਲੋਹੇ ਦੇ ਪਾਇਪ ਤੇ ਸ਼ੈਡ ਚੋਰੀ ਕਰਨ ਵਾਲੇ ਤੇ ਮਾਮਲਾ ਦਰਜ
Publish Date: Fri, 09 Jan 2026 07:18 PM (IST)
Updated Date: Fri, 09 Jan 2026 07:21 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਲੋਹੇ ਦੇ 30 ਪਾਈਪ ਤੇ ਸ਼ੈੱਡ ਚੋਰੀ ਕਰਨ ਵਾਲੇ ਇਕ ਵਿਅਕਤੀ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਰਜਿੰਦਰ ਸਿੰਘ ਪੁੱਤਰ ਉੱਤਮ ਸਿੰਘ ਵਾਸੀ ਗਲੀ ਨੰਬਰ ਦੋ ਕੀਰਤੀ ਨਗਰ ਪਲਾਹੀ ਰੋਡ ਫਗਵਾੜਾ ਨੇ ਦੱਸਿਆ ਕਿ ਕਿ ਉਹ ਪੰਜ-ਛੇ ਮਹੀਨਿਆਂ ਤੋਂ ਸੁਖਚੈਨ ਨਗਰ ਰੋਡ ਬਾਬਾ ਬਾਲਕ ਨਾਥ ਮੰਦਿਰ ਦੇ ਰਿੰਕੂ ਸ਼ਰਮਾ ਪੁੱਤਰ ਰਵੀ ਵਾਸੀ ਮੇਹਲੀ ਗੇਟ ਫਗਵਾੜਾ ਤੋਂ ਜਗ੍ਹਾ ਕਿਰਾਏ ਤੇ ਲੈ ਕੇ ਦੁੱਧ ਦੀ ਡੇਅਰੀ ਚਲਾ ਰਿਹਾ ਹੈ ਤੇ ਉਸ ਨੇ ਦੁੱਧ ਦੇਣ ਵਾਲੀਆਂ ਗਊਆਂ ਵੀ ਰੱਖੀਆਂ ਹੋਈਆਂ ਹਨ। ਗਊਆਂ ਉੱਪਰ ਲੋਹੇ ਦੀਆਂ ਪਾਈਪ ਲਗਾ ਕੇ ਸ਼ੈੱਡ ਬਣਾਈ ਗਈ ਹੈ। ਅੱਠ-ਨੌਂ ਦਿਨ ਪਹਿਲਾਂ ਸਾਰੀਆਂ ਗਊਆਂ ਵੇਚ ਕੇ ਉਨ੍ਹਾਂ ਦੁੱਧ ਵਾਲੀ ਡੇਅਰੀ ਬੰਦ ਕਰ ਦਿੱਤੀ ਤੇ ਸ਼ੈੱਡ ਦੀਆਂ ਟੀਨਾਂ ਲਾਹਕੇ ਰੱਖ ਦਿੱਤੀਆਂ। ਉਸ ਨੂੰ ਮਾਲਕ ਰਿੰਕੂ ਸ਼ਰਮਾ ਨੇ ਕਿਹਾ ਕਿ ਮੇਰੀ ਜਗ੍ਹਾ ਵੇਹਲੀ ਕਰੋ ਅਤੇ ਜਦੋਂ ਅੱਠ ਜਨਵਰੀ 2026 ਨੂੰ ਸ਼ਾਮ 4 ਵਜੇ ਉਹ ਜਗ੍ਹਾ ’ਤੇ ਗੇੜਾ ਮਾਰਨ ਗਿਆ ਤਾਂ ਦੇਖਿਆ ਕਿ 30 ਲੋਹੇ ਦੇ ਪਾਈਪ ਤੇ ਸ਼ੈੱਡ ਉਥੇ ਨਹੀਂ ਸੀ। ਉਸ ਨੂੰ ਪਤਾ ਲੱਗਾ ਕਿ ਉਹ ਪਾਇਪ ਅਤੇ ਸ਼ੈਡ ਰਾਜਕੁਮਾਰ ਉਰਫ ਰਾਜੂ ਪੁੱਤਰ ਰਾਮਨਾਥ ਵਾਸੀ ਮਕਾਨ ਨੰਬਰ 120 ਸੈਂਟਰਲ ਟਾਊਨ ਫਗਵਾੜਾ ਨੇ ਚੋਰੀ ਕਰਕੇ ਕਬਾੜੀਏ ਨੂੰ ਵੇਚੇ ਹਨ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਰਾਜਕੁਮਾਰ ਰਾਜੂ ’ਤੇ ਮਾਮਲਾ ਦਰਜ ਕੀਤਾ ਗਿਆ।